ਹਿਮਾਚਲ : ਡੂੰਘੀ ਖੱਡ ਵਿੱਚ ਕਾਰ ਡਿੱਗਣ ਕਾਰਨ 3 ਦੀ ਮੌਤ, 2 ਜ਼ਖਮੀ

ਸ਼ਿਮਲਾ, 3 ਦਸੰਬਰ (ਸ.ਬ.) ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲੇ ਦੇ ਸ਼ਿਲਾਈ ਵਿੱਚ ਦਰਦਨਾਕ ਸੜਕ ਹਾਦਸਾ ਹੋਇਆ ਹੈ| ਮਿਲੀ ਜਾਣਕਾਰੀ ਮੁਤਾਬਕ ਸ਼ਿਲਾਈ ਵਿੱਚ ਇਕ ਕਾਰ ਡੂੰਘੀ ਖੱਡ ਵਿੱਚ ਜਾ ਡਿੱਗੀ| ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਰੂਪ ਨਾਲ ਜ਼ਖਮੀ ਹਨ| ਪ੍ਰਾਪਤ ਜਾਣਕਾਰੀ ਮੁਤਾਬਕ ਹਾਦਸਾ ਅੱਜ ਤੜਕੇ ਕਰੀਬ ਤਿੰਨ ਵਜੇ ਗੰਗਟੋਲੀ ਦੇ ਨੇੜੇ ਹੋਇਆ| ਕਾਰ ਸ਼ਿਲਾਈ ਤੋਂ ਪਾਉਂਟਾ ਸਾਹਿਬ ਵੱਲ ਨੂੰ ਜਾ ਰਹੀ ਸੀ ਉਸ ਸਮੇਂ ਇਹ ਹਾਦਸਾ ਹੋਇਆ|
ਮ੍ਰਿਤਕਾਂ ਸਮੇਤ ਦੋਹੇਂ ਜ਼ਖਮੀ ਦਿੱਲੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ| ਸਥਾਨਕ ਲੋਕਾਂ ਨੇ ਪੁਲੀਸ ਨੂੰ ਹਾਦਸੇ ਦੀ ਸੂਚਨਾ ਦਿੱਤੀ| ਪੁਲੀਸ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਸਥਾਨਕ ਲੋਕਾਂ ਨਾਲ ਮਿਲ ਕੇ ਬਚਾਅ ਕਾਰਜ ਸ਼ੁਰੂ ਕੀਤਾ| ਐਂਬੁਲੈਂਸ ਦੀ ਮਦਦ ਨਾਲ ਜ਼ਖਮੀਆਂ ਨੂੰ ਪਾਉਂਟਾ ਦੇ ਨੇੜੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ| ਪੁਲੀਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ|

Leave a Reply

Your email address will not be published. Required fields are marked *