ਹਿਮਾਚਲ ਦੇ ਚੰਬਾ ਜ਼ਿਲੇ ਵਿੱਚ ਲੱਗੇ ਭੂਚਾਲ ਦੇ ਝਟਕੇ

ਸ਼ਿਮਲਾ, 26 ਜੂਨ (ਸ.ਬ.) ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲੇ ਵਿੱਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ| ਮੌਕੇ ਤੋਂ ਮਿਲੀ ਜਾਣਕਾਰੀ ਵਿੱਚ ਕਿਸੇ ਦੇ ਜਾਨੀ-ਮਾਲ ਦਾ ਨੁਕਸਾਨ ਨਹੀਂ ਹੋਇਆ| ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦੇਰ ਰਾਤ ਲੱਗਭਗ ਪੌਣੇ 2.00 ਵਜੇ ਦੇ ਕਰੀਬ 3.3 ਤੀਬਰਤਾ ਨਾਲ ਭੂਚਾਲ ਝਟਕੇ ਮਹਿਸੂਸ ਕੀਤੇ ਗਏ ਹਨ| ਭੂਚਾਲ ਦਾ ਕੇਂਦਰ ਚੰਬਾ ਦੇ ਤੋਂ 10 ਕਿਲੋਮੀਟਰ ਦੂਰ ਉਤਰ-ਪੂਰਬ ਵਿੱਚ ਸੀ| ਆਲੇ-ਦੁਆਲੇ ਦੇ ਇਲਾਕੇ ਵਿੱਚ ਵੀ ਝਟਕੇ ਮਹਿਸੂਸ ਹੋਏ| ਪਿਛਲੇ 12 ਦਿਨਾਂ ਵਿੱਚ ਸੂਬੇ ਵਿੱਚ ਚੌਥੀ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ| ਇਸ ਤੋਂ ਪਹਿਲਾਂ ਚੰਬਾ ਅਤੇ ਸ਼ਿਮਲਾ ਜ਼ਿਲੇ ਵਿੱਚ 14, 17 ਅਤੇ 23 ਜੂਨ ਨੂੰ ਝਟਕੇ ਮਹਿਸੂਸ ਕੀਤੇ ਗਏ ਹਨ|

Leave a Reply

Your email address will not be published. Required fields are marked *