ਹਿਮਾਚਲ ਪ੍ਰਦੇਸ਼: ਖੱਡ ਵਿੱਚ ਡਿੱਗੀ ਕਾਰ, 2 ਔਰਤਾਂ ਸਮੇਤ 5 ਦੀ ਮੌਤ

ਹਿਮਾਚਲ ਪ੍ਰਦੇਸ਼, 19 ਅਪ੍ਰੈਲ (ਸ.ਬ.) ਇੱਥੇ ਇਕ ਵੱਡਾ ਹਾਦਸਾ ਹੋਇਆ ਹੈ| ਇਕ ਬੋਲੈਰੋ ਖੱਡ ਵਿੱਚ ਡਿੱਗਣ ਨਾਲ 5 ਵਿਅਕਤੀਆਂ ਦੀ ਮੌਤ ਦੀ ਖਬਰ ਆ ਰਹੀ ਹੈ| ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਤੋਂ 100 ਕਿਲੋਮੀਟਰ ਦੂਰ ਚੌਪਾਲ ਦੇ ਨੇਰਵਾ ਵਿੱਚ ਇਹ ਵੱਡਾ ਹਾਦਸਾ ਹੋਇਆ ਹੈ| ਹਾਦਸੇ ਵਿੱਚ 5 ਵਿਅਕਤੀਆਂ ਦੀ ਮੌਤ ਤੋਂ ਇਲਾਵਾ, 2 ਹੋਰ ਜ਼ਖਮੀ ਹਨ| ਜ਼ਖਮੀਆਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਹੈ| ਜਾਣਕਾਰੀ ਅਨੁਸਾਰ ਸ਼ਿਮਲਾ ਦੇ ਚੌਪਾਲ ਵਿੱਚ ਨੇਰਵਾ ਨੇੜੇ ਰਾਣਵੀ ਵਿੱਚ ਇਹ ਸੜਕ ਹਾਦਸਾ ਹੋਇਆ| ਬੋਲੈਰੋ ਕੈਂਪਰ ਵਿੱਚ 7 ਲੋਕ ਸਵਾਰ ਸਨ, ਇਨ੍ਹਾਂ ਵਿੱਚੋਂ 5 ਦੀ ਮੌਤ, 2 ਜ਼ਖਮੀ ਹਨ| ਬੇਕਾਬੂ ਹੋ ਕੇ ਇਹ ਵਾਹਨ ਕਰੀਬ 500 ਫੁੱਟ ਡੂੰਘੀ ਖੱਡ ਵਿੱਚ ਡਿੱਗਿਆ| 7 ਸਵਾਰਾਂ ਵਿੱਚੋਂ 5 ਦੀ ਮੌਕੇ ਤੇ ਹੀ ਮੌਤ ਹੋ ਗਈ ਹੈ| ਮਰਨ ਵਾਲਿਆਂ ਵਿੱਚ ਪਿੰਕੀ ਦੇਵੀ, ਸ਼ਾਂਤੀ ਦੇਵੀ, ਰਾਜੇਂਦਰ ਗਾਜਟਾ, ਦੇਵੀ ਰਾਮ ਅਤੇ ਚਾਲਕ ਤੋਤਾ ਰਾਮ ਸ਼ਾਮਲ ਹਨ| ਫਿਲਹਾਲ ਪੁਲੀਸ ਮੌਕੇ ਤੇ ਪੁੱਜ ਗਈ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *