ਹਿਮਾਚਲ ਪ੍ਰਦੇਸ਼ : ਜੰਗਲ ਵਿੱਚ ਫੈਲੀ ਅੱਗ ਨਾਲ ਦੋ ਗੱਡੀਆਂ ਸੜ੍ਹ ਕੇ ਸੁਆਹ

ਨਾਹਨ, 28 ਅਪ੍ਰੈਲ (ਸ.ਬ.) ਹਿਮਾਚਲ ਦੇ ਨਾਹਨ ਵਿੱਚ ਬੀ.ਆਰ.ਸੀ. ਦਫ਼ਤਰ ਦੇ ਨਜ਼ਦੀਕ ਜੰਗਲ ਵਿੱਚ ਲੱਗੀ ਅਚਾਨਕ ਅੱਗ ਨੇ ਖੂਬ ਤਾਂਡਵ ਮਚਾਇਆ| ਦੱਸਣਾ ਚਾਹੁੰਦੇ ਹਾਂ ਕਿ ਹੋਲੀ-ਹੋਲੀ ਇਹ ਅੱਗ ਰਿਹਾਇਸ਼ੀ ਇਲਾਕਿਆਂ ਵਿੱਚ ਫੈਲ ਗਈ ਅਤੇ ਇਸ ਦੀ ਲਪੇਟ ਵਿੱਚ ਸੜਕ ਕਿਨਾਰੇ ਖੜੀਆਂ ਦੋ ਗੱਡੀਆਂ ਵੀ ਲਪੇਟ ਵਿੱਚ ਆ ਗਈਆਂ| ਉਥੇ ਦੋ ਹੋਰ ਖੜੀਆਂ ਗੱਡੀਆਂ ਵੀ ਇਸ ਦੀ ਲਪੇਟ ਵਿੱਚ ਜਾਣੀਆਂ ਸਨ ਪਰ ਮੌਕੇ ਤੇ ਇਨ੍ਹਾਂ ਨੂੰ ਬਚਾਅ ਲਿਆ ਗਿਆ|
ਮੌਕੇ ਤੇ ਪਹੁੰਚੇ ਫਾਇਰ ਡਿਪਾਰਟਮੈਂਟ ਦੇ ਕਰਮਚਾਰੀਆਂ ਨੇ ਸਮੇਂ ਰਹਿੰਦੇ ਅੱਗ ਤੇ ਕਾਬੂ ਪਾ ਲਿਆ| ਇਸ ਅੱਗ ਦੀ ਲਪੇਟ ਵਿੱਚ ਆਈ ਇਕ ਮਾਰੂਤੀ ਕਾਰ ਅਤੇ ਇਕ ਪਿਕਅੱਪ ਆ ਗਈ ਸੀ| ਇਸ ਅੱਗ ਵਿੱਚ ਗੱਡੀਆਂ ਦੇ ਮਾਲਕਾਂ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ| ਲਗਾਤਾਰ ਜੰਗਲਾਂ ਵਿੱਚ ਲੱਗ ਰਹੀ ਅੱਗ ਦੀਆਂ ਘਟਨਾ ਨਾਲ ਅੱਗ ਵਿਭਾਗ ਨੂੰ ਪਰੇਸ਼ਾਨ ਕਰਕੇ ਰੱਖ ਦਿੱਤਾ ਹੈ| ਬਲਕਿ ਰਿਹਾਇਸ਼ੀ ਇਲਾਕਿਆਂ ਵੱਲ ਵਧ ਰਹੀ ਇਹ ਅੱਗ ਲੋਕਾਂ ਵਿੱਚ ਦਹਿਸ਼ਤ ਪੈਦਾ ਕਰ ਰਹੀ ਹੈ|

Leave a Reply

Your email address will not be published. Required fields are marked *