ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਦੇ ਮੱਦੇ ਨਜਰ ਜ਼ਿਲ੍ਹੇ ਦੇ ਨਾਲ ਲੱਗਦੇ 3 ਕਿਲੋਮੀਟਰ ਦੀ ਹਦੂਦ ਅੰਦਰ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਹੁਕਮ ਜਾਰੀ

ਐਸ.ਏ.ਐਸ. ਨਗਰ, 6 ਨਵੰਬਰ (ਸ.ਬ.)  ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਜ਼ਿਲ੍ਹਾ ਮੈਜਿਸਟਰੇਟ -ਕਮ-ਜ਼ਿਲ੍ਹਾ ਚੋਣ ਅਫਸਰ ਨੇ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਤੇ ਲੋਕ ਪ੍ਰਤੀਨਿਧਤਾ ਐਕਟ, 1951 ਦੇ ਸੈਕਸ਼ਨ 135 ਸੀ ਦੇ ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜ਼ਿਲ੍ਹੇ ਦੇ 3 ਕਿਲੋਮੀਟਰ ਦੀ ਹਦੂਦ ਅੰਦਰ ਸ਼ਰਾਬ ਦੇ ਠੇਕਿਆਂ ਨੂੰ 7 ਨਵੰਬਰ ਨੂੰ ਸ਼ਾਮ 5:00 ਵਜੇਂ ਤੋਂ 9 ਨਵੰਬਰ ਸ਼ਾਮ 5:00 ਵਜੇ ਤੱਕ ਅਤੇ ਮਿਤੀ 18 ਦਸੰਬਰ ਨੂੰ ਸ਼ਾਮ 5:00 ਵਜੇ ਤੱਕ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ| ਇਨ੍ਹਾਂ ਮਿਤੀਆਂ ਨੂੰ ਸ਼ਰਾਬ ਦਾ ਠੇਕਾ ਅਤੇ ਅਹਾਤਾ ਖੁੱਲਾ ਨਹੀਂ ਹੋਵੇਗਾ ਅਤੇ ਸ਼ਰਾਬ ਹੋਟਲਾਂ, ਰੈਸਟੋਰੈਂਟਾਂ ਅਤੇ ਕਲੱਬਾਂ ਵਿਚ ਵਰਤਾਈ ਨਹੀ ਜਾਏਗੀ ਅਤੇ ਨਾਂ ਹੀ ਕੋਈ ਵਿਅਕਤੀ ਸ਼ਰਾਬ ਦੀ ਸਟੋਰੇਜ਼ ਕਰੇਗਾ|
ਇੱਥੇ ਇਹ ਵਰਨਣ ਯੋਗ ਹੈ ਕਿ ਹਿਮਾਚਲ ਪ੍ਰਦੇਸ ਦੀਆਂ ਵਿਧਾਨ ਸਭਾ ਚੋਣਾਂ 9 ਨਵੰਬਰ ਨੂੰ ਹੋਣੀਆਂ ਨਿਯਤ ਹੋਈਆਂ ਹਨ| ਮੁੱਖ ਚੋਣ ਅਫਸਰ ਵੱਲੋਂ ਜਾਰੀ ਪੱਤਰ ਅਨੁਸਾਰ ਚੋਣਾਂ ਨੂੰ ਮੁੱਖ ਰੱਖਦੇ ਹੋਏ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ 7 ਨਵੰਬਰ ਨੂੰ ਸ਼ਾਮ 5:00 ਵਜੇਂ ਤੋਂ 9 ਨਵੰਬਰ ਸ਼ਾਮ 5:00 ਵਜੇ ਤੱਕ ਅਤੇ 18 ਦਸੰਬਰ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਹਿਮਾਚਲ ਪ੍ਰਦੇਸ ਦੇ ਪੋਲਿੰਗ ਏਰੀਏ ਤੋਂ 3 ਕਿਲੋਮੀਟਰ ਦੇ ਨਾਲ ਲੱਗਦੇ ਜ਼ਿਲ੍ਹੇ ਦੇ ਇਲਾਕੇ ਨੂੰ ਡਰਾਈ ਡੇ ਘੋਸ਼ਿਤ ਕਰਨ ਸਬੰਧੀ ਲਿਖਿਆ ਗਿਆ ਹੈ ਜਿਸਦੇ ਤਹਿਤ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ|

Leave a Reply

Your email address will not be published. Required fields are marked *