ਹਿਮਾਚਲ ਪ੍ਰਦੇਸ਼ ਦੀ : ਟੌਂਸ ਨਦੀਂ ਵਿਚ ਪ੍ਰਾਈਵੇਟ ਬੱਸ ਡਿੱਗਣ ਕਾਰਨ, 44 ਲੋਕਾਂ ਦੀ ਮੌਤ

ਨੇਰਵਾ, 19 ਅਪ੍ਰੈਲ (ਸ.ਬ.) ਹਿਮਾਚਲ ਦੇ ਚੌਪਾਲ ਖੇਤਰ ਦੇ ਗੁੰਮਾ ਵਿਚ ਇਕ ਵੱਡਾ ਹਾਦਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ| ਇੱਥੇ ਉਤਰਾਖੰਡ ਤੋਂ ਹਿਮਾਚਲ ਆ ਰਹੀ ਇਕ ਪ੍ਰਾਈਵੇਟ ਬੱਸ ਦੇ ਟੌਂਸ ਨਦੀਂ ਵਿਚ ਡਿੱਗਣ ਨਾਲ 40 ਲੋਕਾਂ ਦੀ ਮੌਤ ਹੋ ਗਈ|
ਦੱਸਿਆ ਜਾ ਰਿਹਾ ਹੈ ਕਿ ਹਾਦਸਾ ਸਵੇਰੇ ਕਰੀਬ 11 ਵਜੇ ਦੇ ਨੇੜੇ-ਤੇੜੇ ਹੋਇਆ ਹੈ| ਜਦੋਂ ਪ੍ਰਾਈਵੇਟ ਬੱਸ ਉਤਰਾਖੰਡ ਦੇ ਵਿਕਾਸਨਗਰ ਤੋਂ ਹਿਮਾਚਲ ਦੇ ਤਿਊਨੀ ਦੇ ਲਈ ਰਵਾਨਾ ਹੋਈ ਸੀ| ਸੂਚਨਾ ਮਿਲਦੇ ਹੀ ਪੁਲੀਸ ਅਤੇ ਪ੍ਰਸ਼ਾਸਨ ਦੀ ਟੀਮਾਂ ਮੌਕੇ ਤੇ ਰਵਾਨਾ ਹੋ ਗਈਆਂ ਹਨ| ਹਾਦਸੇ ਦਾ ਪਤਾ ਸਭ ਤੋਂ ਪਹਿਲਾਂ ਸਥਾਨਕ ਲੋਕਾਂ ਨੂੰ ਪਤਾ ਚੱਲਿਆ, ਜਿਸ ਦੇ ਬਾਅਦ ਪੁਲੀਸ ਨੂੰ ਸੂਚਿਤ ਕੀਤਾ ਗਿਆ ਹੈ| ਹੁਣ ਤੱਕ ਬੱਸ ਵਿਚ ਸਵਾਰ ਕਿਸੇ ਵੀ ਵਿਅਕਤੀ ਦਾ ਪਤਾ ਨਹੀਂ ਚੱਲ ਰਿਹਾ ਹੈ|
ਹਾਦਸਾ ਕਿਸ ਤਰ੍ਹਾਂ ਹੋਇਆ ਇਸ ਦਾ ਪਤਾ ਨਹੀਂ ਚੱਲ ਸਕਿਆ ਹੈ|

Leave a Reply

Your email address will not be published. Required fields are marked *