ਹਿਮਾਚਲ ਪ੍ਰਦੇਸ਼ ਵਿੱਚ ਬੱਸ ਹਾਦਸੇ ਵਿੱਚ ਮਾਰੇ ਗਏ 45 ਵਿਅਕਤੀਆਂ ਵਿੱਚੋਂ 38 ਦੀ ਹੋਈ ਪਛਾਣ

ਸ਼ਿਮਲਾ, 21 ਅਪ੍ਰੈਲ (ਸ.ਬ.) ਹਿਮਾਚਲ ਪ੍ਰਦੇਸ਼ ਦੇ ਚੌਪਾਲ ਇਲਾਕੇ ਵਿੱਚ ਹੋਏ ਬੱਸ ਹਾਦਸੇ ਵਿੱਚ ਮਾਰੇ ਗਏ 45 ਵਿਅਕਤੀਆਂ ਵਿੱਚੋਂ 38 ਦੀ ਪਛਾਣ ਹੋ ਗਈ ਹੈ|
ਸ਼ਿਮਲਾ ਦੇ ਰੋਹਨ ਚੰਦ ਠਾਕੁਰ ਨੇ ਦੱਸਿਆ ਕਿ ਪਛਾਣ ਕੀਤੇ ਗਏ ਵਿਅਕਤੀਆਂ ਵਿੱਚ ਦੋ ਨੇਪਾਲ ਅਤੇ 18 ਉਤਰਾਖੰਡ ਦੇ ਨਿਵਾਸੀ ਹਨ| ਉਨ੍ਹਾਂ ਦੱਸਿਆ ਕਿ 13 ਹਿਮਾਚਲ   ਪ੍ਰਦੇਸ਼, ਚਾਰ ਉੱਤਰ ਪ੍ਰਦੇਸ਼ ਅਤੇ ਇਕ ਬਿਹਾਰ ਤੋਂ ਹੈ|
ਪੋਸਟਮਾਰਟਮ ਦੇ ਬਾਅਦ ਲਾਸ਼ਾਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੌਂਪ ਦਿੱਤਾ ਗਿਆ| ਸਾਰੇ ਪੀੜਤ ਦੇ ਪਰਿਵਾਰ ਵਾਲਿਆਂ ਨੂੰ ਤੱਤਕਾਲ 50,000 ਰੁਪਏ ਬਤੌਰ ਰਾਹਤ ਰਾਸ਼ੀ ਦੇ ਦਿੱਤੀ ਗਈ ਹੈ| ਹੋਰ ਸੱਤ ਲਾਸ਼ਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ| ਠਾਕੁਰ ਨੇ ਦੱਸਿਆ ਕਿ ਰਾਹਤ ਮੁਹਿੰਮ ਪੂਰੀ ਹੋ ਚੁੱਕੀ ਹੈ ਅਤੇ ਬਾਕੀ ਲਾਸ਼ਾਂ ਦੀ ਪਛਾਣ ਤੋਂ ਬਾਅਦ ਉਨ੍ਹਾਂ ਨੂੰ ਵੀ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੌਂਪ ਦਿੱਤਾ ਜਾਵੇਗਾ|

Leave a Reply

Your email address will not be published. Required fields are marked *