ਹਿਮਾਚਲ ਵਿੱਚ ਭਾਰੀ ਬਰਸਾਤ ਅਤੇ ਜ਼ਮੀਨ ਖਿੱਸਕਣ ਨਾਲ 9 ਵਿਅਕਤੀਆਂ ਦੀ ਮੌਤ, ਮੰਡੀ-ਸ਼ਿਮਲਾ ਵਿੱਚ ਸਕੂਲ ਬੰਦ

ਹਿਮਾਚਲ ਪ੍ਰਦੇਸ਼, 13 ਅਗਸਤ (ਸ.ਬ.) ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ ਪਾਰਵਤੀ ਘਾਟੀ ਵਿੱਚ ਬਰਸਾਤ ਕਾਰਨ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ| ਮੰਡੀ ਇਲਾਕੇ ਦੇ ਹੀ ਬਨਾਲਾ ਵਿੱਚ ਜ਼ਮੀਨ ਖਿੱਸਕਣ ਦੀ ਘਟਨਾ ਵਾਪਰੀ, ਜਿਸ ਕਾਰਨ ਜਗ੍ਹਾ-ਜਗ੍ਹਾ ਭਗਦੜ ਦਾ ਮਾਹੌਲ ਪੈਦਾ ਹੋ ਗਿਆ ਹੈ|
ਭਾਰੀ ਬਾਰਿਸ਼ ਅਤੇ ਜ਼ਮੀਨ ਖਿੱਸਕਣ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਸ਼ਿਮਲਾ ਅਤੇ ਮੰਡੀ ਦੇ ਸਾਰੇ ਜ਼ਿਲਿਆਂ ਵਿੱਚ ਸਕੂਲ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ| ਇਸ ਵਿਚਕਾਰ ਰਾਸ਼ਟਰੀ ਰਾਜਮਾਰਗ-3 ਵੀ ਬੰਦ ਕਰ ਦਿੱਤਾ ਗਿਆ ਹੈ| ਕਈ ਜਗ੍ਹਾ ਜ਼ਮੀਨ ਖਿੱਸਕਣ ਨਾਲ ਜਨ ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ| ਸਾਰੇ ਪ੍ਰਭਾਵਿਤ ਜ਼ਿਲਿਆਂ ਵਿੱਚ ਸੜਕਾਂ ਦੀ ਮੁਰੰਮਤ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ| ਬਰਸਾਤ ਕਾਰਨ ਹੁਣ ਤੱਕ 9 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ| ਪੂਰਾ ਪ੍ਰਦੇਸ਼ ਬੇਪਟੜੀ ਹੋ ਗਿਆ ਹੈ ਅਤੇ ਜਨ ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ| ਭਾਰੀ ਬਾਰਿਸ਼ ਦੇ ਚੱਲਦੇ ਕਈ ਨੈਸ਼ਨਲ ਹਾਈਵੇਅ ਬੰਦ ਹਨ| ਸੋਲਨ ਜ਼ਿਲੇ ਵਿੱਚ ਬੱਦੀ ਵਿੱਚ ਇਕ ਝੁੱਗੀ ਦੇ ਉਪਰ ਕੰਧ ਡਿੱਗਣ ਨਾਲ ਬੱਚੇ ਸਮੇਤ ਮਾਤਾ-ਪਿਤਾ ਦੀ ਮੌਤ ਹੋ ਗਈ| ਮੰਡੀ ਜ਼ਿਲੇ ਦੇ ਧਰਮਪੁਰ ਖੇਤਰ ਦੇ ਤਨੇੜ ਇਲਾਕੇ ਵਿੱਚ ਜ਼ਮੀਨ ਖਿੱਸਕਣ ਦੇ ਕਾਰਨ ਇਕ ਮਹਿਲਾ ਦੀ ਮੌਤ ਹੋ ਗਈ| ਊਨਾ ਵਿੱਚ ਸਵਾਂ ਨਦੀ ਵਿੱਚ ਦੋ ਵਿਅਕਤੀ ਵਹਿ ਗਏ ਅਤੇ ਇਕ ਬੱਚੀ ਦੀ ਮੌਤ ਦੀ ਖਬਰ ਹੈ|

Leave a Reply

Your email address will not be published. Required fields are marked *