ਹਿਮਾਚਲ ਵਿੱਚ ਮੀਂਹ ਅਤੇ ਹਨੇਰੀ ਦਾ ਕਹਿਰ

ਸ਼ਿਮਲਾ, 22 ਅਪ੍ਰੈਲ (ਸ.ਬ.) ਹਿਮਾਚਲ ਵਿੱਚ ਤੇਜ਼ ਹਨੇਰੀ ਅਤੇ ਮੀਂਹ ਦਾ ਕਹਿਰ ਹੈ, ਪਰ ਮੌਸਮ ਦੇ ਇਸ ਬਦਲਦੇ ਮਿਜਾਜ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਵੀ ਦਿੱਤੀ ਹੈ| ਸ਼ਿਮਲਾ, ਮੰਡੀ, ਚੰਬਾ, ਧਰਮਸ਼ਾਲਾ, ਸੋਲਨ, ਸਿਰਮੌਰ, ਹਮੀਰਪੁਰ ਸਮੇਤ ਜ਼ਿਆਦਾਤਰ ਇਲਾਕਿਆਂ ਵਿੱਚ ਮੀਂਹ ਅਤੇ ਤੇਜ਼ ਤੂਫਾਨ ਨਾਲ ਭਾਰੀ ਨੁਕਸਾਨ ਹੋਇਆ ਹੈ ਅਤੇ ਰਾਜਧਾਨੀ ਦੇ ਨੇੜੇ-ਤੇੜੇ ਦੇ ਇਲਾਕਿਆਂ ਵਿੱਚ ਸਵੇਰੇ ਅੱਠ ਵਜੇ ਤੱਕ ਮੀਂਹ ਦਾ ਸਿਲਸਿਲਾ ਜਾਰੀ ਰਿਹਾ| ਹਿਮਾਚਲ   ਦੇ ਉਚਾਈ ਵਾਲੇ ਇਲਾਕਿਆਂ ਵਿੱਚ ਅੱਜ ਸਵੇਰੇ ਬਰਫਬਾਰੀ ਹੋਈ ਹੈ|  ਹੇਠਲੇ ਇਲਾਕੇ ਵਿੱਚ ਤੇਜ਼ ਹਵਾਵਾਂ ਦੇ ਨਾਲ ਖੂਬ ਮੀਂਹ ਪਿਆ|
ਦੱਸਿਆ ਜਾਂਦਾ ਹੈ ਕਿ ਸੁੰਦਰਨਗਰ ਵਿੱਚ ਤੇਜ਼ ਤੂਫਾਨ ਅਤੇ ਤੇਜ਼ ਮੀਂਹ ਦਾ ਸਿਲਸਿਲਾ ਜਾਰੀ ਹੈ| ਰਾਤ ਕਰੀਬ 3 ਵਜੇ ਤੇਜ਼ ਹਨੇਰੀ ਆਉਣ ਨਾਲ ਲੋਕ ਸਹਿਮੇ ਹੋਏ ਹਨ| ਕਈ ਇਲਾਕਿਆਂ ਵਿੱਚ ਤਾਰਾਂ ਤੇ ਦਰੱਖਤ ਡਿੱਗਣ ਨਾਲ ਬਿਜਲੀ ਵੀ ਗੁਲ ਹੋ ਗਈ ਹੈ| ਕਈ ਲੋਕਾਂ ਦੀਆਂ ਘਰਾਂ ਛੱਤਾਂ ਵੀ ਉਡ ਗਈਆਂ ਹਨ|
ਹਨੇਰੀ ਦੇ ਕਾਰਨ ਕਈ ਦਰੱਖਤ ਵੀ ਡਿੱਗੇ ਹਨ, ਜਿਸ ਦੇ ਚਲਦੇ ਸੁੰਦਰਨਗਰ ਡੀ.ਏ.ਵੀ. ਸਕੂਲ ਜਾਣ ਵਾਲਾ ਰਸਤਾ ਵੀ ਬੰਦ ਹੋ ਗਿਆ ਹੈ| ਕਈ ਦਰਜਨਾਂ ਦਰੱਖਤ ਸੜਕ ਤੇ ਡਿੱਗੇ ਹੋਏ ਹਨ| ਉੱਥੇ ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਬਿਜਲੀ ਦੀਆਂ ਤਾਰਾਂ ਟੁੱਟਣ ਨਾਲ ਖੇਤਰਾਂ ਵਿੱਚ ਬਿਜਲੀ ਗੁਲ ਹੈ| ਇਕ ਵਾਰ ਫਿਰ ਤੋਂ ਲੋਕ ਗਰਮ ਕੱਪੜੇ ਪਾਉਣ ਨੂੰ ਮਜ਼ਬੂਰ ਹੋ ਗਏ ਹਨ|

Leave a Reply

Your email address will not be published. Required fields are marked *