ਹਿਮਾਚਲ ਵਿੱਚ ਯਾਤਰੀ ਬੱਸ ਹੋਈ ਹਾਦਸੇ ਦਾ ਸ਼ਿਕਾਰ, 26 ਯਾਤਰੀ ਜ਼ਖਮੀ

ਬਿਲਾਸਪੁਰ, 22 ਜਨਵਰੀ (ਸ.ਬ.) ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿਚ ਇਕ ਯਾਤਰੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ 26 ਲੋਕ ਜ਼ਖਮੀ ਹੋ ਗਏ| ਇਹ ਹਾਦਸਾ ਬਿਲਾਸਪੁਰ ਜ਼ਿਲੇ ਦੇ ਸਵਾਰਘਾਟ ਖੇਤਰ ਨੇੜੇ ਵਾਪਰਿਆ| ਬੱਸ ਰੋਡ ਤੋਂ ਫਿਸਲ ਕੇ ਝਾੜੀਆਂ ਵਿੱਚ ਜਾ ਡਿੱਗੀ| ਜ਼ਖਮੀਆਂ ਵਿੱਚੋਂ 18 ਨੂੰ ਸੋਲਨ ਜ਼ਿਲ੍ਹੇ ਦੇ ਨਲਘਰ ਵਿੱਚ ਸਥਿਤ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ, ਜਦਕਿ 8 ਗੰਭੀਰ ਰੂਪ ਨਾਲ ਜ਼ਖਮੀਆਂ ਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ| ਜਿਕਰਯੋਗ ਹੈ ਕਿ ਪਹਾੜੀ ਥਾਂਵਾਂ ਤੇ ਲਗਾਤਾਰ ਪੈ ਰਹੀ ਬਰਫਬਾਰੀ ਅਤੇ ਮੈਦਾਨੀ ਖੇਤਰਾਂ ਵਿੱਚ ਮੀਂਹ ਕਾਰਨ ਸੜਕਾਂ ਤੇ ਫਿਸਲਣ ਵੱਧ ਗਈ ਹੈ| ਜਿਸ ਕਾਰਨ ਹਾਦਸੇ ਵਾਪਰ ਰਹੇ ਹਨ|

Leave a Reply

Your email address will not be published. Required fields are marked *