ਹਿਮਾਚਲ ਵਿੱਚ ਵਪਾਰੇ ਅਗਨੀਕਾਂਡ ਵਿੱਚ 32 ਘਰ ਸੜ ਕੇ ਸੁਆਹ, 41 ਪਰਿਵਾਰ ਬੇਘਰ

ਸ਼ਿਮਲਾ, 18 ਅਪ੍ਰੈਲ (ਸ.ਬ.) ਇੱਥੋਂ ਦੇ ਰੇਹੜੂ ਟਿੱਕਰ ਦੇ ਕੁਸ਼ੈਨੀ ਪਿੰਡ ਵਿੱਚ ਅੱਜ ਸਵੇਰੇ ਵਪਾਰੇ ਇੱਕ ਅਗਨੀਕਾਂਡ ਵਿੱਚ ਕਰੀਬ 32 ਘਰ ਸੜ ਕੇ ਸੁਆਹ ਹੋ ਗਏ ਅਤੇ 41 ਪਰਿਵਾਰ ਬੇਘਰ ਹੋ ਗਏ ਹਨ| ਅੱਗ ਤੇ ਕਾਬੂ ਕਰ ਲਿਆ ਗਿਆ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਸਵੇਰੇ ਕਰੀਬ 2 ਵਜੇ ਹੋਈ| ਇੱਥੇ ਲਗਭਗ 150 ਤੋਂ 200 ਘਰ ਹਨ| ਸਥਾਨਕ ਪੁਲੀਸ ਦੇ ਐਸ. ਐਚ. ਓ. ਸਮੇਤ 400 ਦੇ ਲਗਭਗ ਵਿਅਕਤੀਆਂ ਨੇ ਅੱਗ ਤੇ ਕਾਬੂ ਪਾਇਆ| ਭਿਆਨਕ ਅਗਨੀਕਾਂਡ ਨੂੰ ਬੁਝਾਉਣ ਫਾਇਰ ਬ੍ਰਿਗੇਡ ਵਿਭਾਗ ਦੀ ਪਹਿਲੀ ਗੱਡੀ ਬਿਨਾਂ ਪਾਣੀ ਦੇ ਹੀ ਮੌਕੇ ਤੇ ਪੁੱਜ ਗਈ| ਐਸ.ਡੀ.ਐਮ. ਰੋਹੜੂ ਬੀ.ਆਰ. ਸ਼ਰਮਾ ਵੀ ਮੌਕੇ ਤੇ ਪੁੱਜੇ| ਅੱਗ ਨਾਲ ਕਰੋੜਾਂ ਦਾ ਨੁਕਸਾਨ ਹੋਇਆ ਹੈ| ਜ਼ਿਲਾ ਫਾਇਰ ਬ੍ਰਿਗੇਡ ਅਧਿਕਾਰੀ ਡੀ.ਸੀ. ਸ਼ਰਮਾ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ| ਅੱਗ ਸ਼ਾਰਟ ਸਰਕਿਟ ਕਾਰਨ ਲੱਗੀ ਦੱਸੀ ਜਾ ਰਹੀ ਹੈ| ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਫਾਇਰ ਬ੍ਰਿਗੇਡ ਦੀ ਗੱਡੀ ਸਮੇਂ ਤੇ ਨਾ ਪੁੱਜੀ ਹੋਵੇ| ਪਿਛਲੇ ਦਿਨ ਚੌਪਾਲ ਵਿੱਚ ਹੋਏ ਅਗਨੀਕਾਂਡ ਵਿੱਚ 2 ਮੰਜ਼ਲਾਂ ਮਕਾਨ ਪੂਰੀ ਤਰ੍ਹਾਂ ਸੜ ਗਿਆ ਪਰ ਫਾਇਰ ਬ੍ਰਿਗੇਡ ਦੀ ਗੱਡੀ ਉਦੋਂ ਪਹੁੰਚੀ, ਜਦੋਂ ਅੱਧਾ ਭਵਨ ਸੜ ਗਿਆ ਸੀ| ਇਹੀ ਨਹੀਂ ਰਾਜਧਾਨੀ ਵਿੱਚ ਪਿਛਲੇ ਮਹੀਨੇ ਲੱਕੜ ਬਾਜ਼ਾਰ ਵਿੱਚ ਹੋਏ ਅਗਨੀਕਾਂਡ ਵਿੱਚ ਵੀ ਜਦੋਂ ਵਿਭਾਗ ਦੀ ਗੱਡੀ ਆਈ ਤਾਂ ਉਨ੍ਹਾਂ ਦੇ ਫਾਇਰ ਟੈਂਡਰ ਹੀ ਨਹੀਂ ਚੱਲੇ|

Leave a Reply

Your email address will not be published. Required fields are marked *