ਹਿਮਾਚਲ ਵਿੱਚ ਵਿਧਾਨਸਭਾ ਚੋਣਾਂ ਲਈ ਵੋਟਰਾਂ ਨੇ ਵਿਖਾਇਆ ਉਤਸ਼ਾਹ

ਚੰਡੀਗੜ੍ਹ, 9 ਨਵੰਬਰ (ਸ.ਬ.) ਹਿਮਾਚਲ ਪ੍ਰਦੇਸ਼ ਵਿੱਚ ਵਿਧਾਨਸਭਾ ਚੋਣਾਂ ਲਈ ਅੱਜ ਵੋਟਰਾਂ ਨੇ ਭਾਰੀ ਉਤਸ਼ਾਹ ਦਿਖਾਇਆ| ਇਸ ਦੌਰਾਨ ਬਾਅਦ ਦੁਪਹਿਰ 4 ਵਜੇ ਤੱਕ ਹਿਮਾਚਲ ਵਿੱਚ 64.8 ਫੀਸਦੀ ਪੋਲਿੰਗ ਹੋਈ ਸੀ ਜਿਸ ਦੇ 70 ਫੀਸਦੀ ਤੱਕ ਪਹੁੰਚਣ ਦਾ ਅਨੁਮਾਨ ਹੈ|
ਸੂਬੇ ਦੀਆਂ 68 ਵਿਧਾਨਸਭਾ ਸੀਟਾ ਲਈ ਵੋਟਾਂ ਪਾਈਆਂ ਜਾ ਰਹੀਆਂ ਹਨ| ਇਸ ਵਾਰ 62 ਵਿਧਾਇਕਾਂ ਸਮੇਤ ਕੁੱਲ 337 ਉਮੀਦਵਾਰ ਮੈਦਾਨ ਵਿੱਚ ਹਨ| ਰਾਜ ਵਿੱਚ ਵੋਟਿੰਗ ਲਈ ਕੁੱਲ 7525 ਪੋਲਿੰਗ ਬੂਥ ਬਣਾਏ ਗਏ ਹਨ|

Leave a Reply

Your email address will not be published. Required fields are marked *