ਹਿਮਾਚਲ ਵਿੱਚ ਸਕੂਲ ਬੱਸ ਪਲਟੀ, 17 ਬੱਚੇ ਜ਼ਖਮੀ

ਹਮੀਰਪੁਰ, 19 ਜਨਵਰੀ (ਸ.ਬ.) ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਵਿੱਚ ਸਲਾਸੀ ਪਿੰਡ ਦੇ ਨੇੜੇ ਅੱਜ ਸਵੇਰ ਨੂੰ ਇਕ ਬੱਚਿਆਂ ਨਾਲ ਭਰੀ ਸਕੂਲ ਬੱਸ ਪਲਟ ਗਈ, ਜਿਸ ਕਾਰਨ 17 ਬੱਚੇ ਜ਼ਖਮੀ ਹੋ ਗਏ| ਇਨ੍ਹਾਂ ਵਿੱਚੋਂ 5 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ| ਹਾਦਸੇ ਦੇ ਸਮੇਂ ਬੱਸ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ| ਡਿਪਟੀ ਕਮਿਸ਼ਨਰ ਰਿਚਾ ਵਰਮਾ, ਐਸ. ਐਚ. ਓ. ਗੌਤਮ ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੇ ਅਤੇ ਬਚਾਅ ਤੇ ਰਾਹਤ ਕੰਮ ਚਲਾਇਆ|
ਜ਼ਖਮੀ ਬੱਚਿਆਂ ਨੂੰ ਬੱਸ ਵਿਚੋਂ ਕੱਢ ਕੇ ਹਮੀਰਪੁਰ ਦੇ ਮੈਡੀਕਲ ਕਾਲਜ ਹਸਪਤਾਲ ਪਹੁੰਚਾਇਆ| ਉਨ੍ਹਾਂ ਨੇ ਬੱਚਿਆਂ ਦਾ ਹਾਲ-ਚਾਲ ਪੁੱਛਿਆ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨਾਲ ਵੀ ਗੱਲ ਕੀਤੀ| ਰਿਚਾ ਵਰਮਾ ਨੇ ਬੱਚਿਆਂ ਦੇ ਇਲਾਜ ਵਿਚ ਕਿਸੇ ਤਰ੍ਹਾਂ ਲਾਪ੍ਰਵਾਹੀ ਨਾ ਵਰਤਣ ਦੇ ਨਿਰਦੇਸ਼ ਦਿੱਤੇ ਹਨ| ਸਥਾਨਕ ਪੁਲੀਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *