ਹਿਮਾਚਲ : ਸਕੂਲ ਬਸ ਦੇ ਖੱਡ ਵਿੱਚ ਡਿੱਗਣ ਨਾਲ ਡ੍ਰਾਈਵਰ ਸਮੇਤ 5 ਬੱਚਿਆਂ ਦੀ ਮੌਤ

ਨਾਹਨ, 5 ਜਨਵਰੀ (ਸ.ਬ.) ਹਿਮਾਚਲ ਪ੍ਰਦੇਸ਼ ਦੇ ਨਾਹਨ ਵਿਚ ਇਕ ਦਰਦਨਾਕ ਬੱਸ ਹਾਦਸਾ ਵਾਪਰ ਗਿਆ| ਸ੍ਰੀ ਰੇਣੁਕਾ ਜੀ ਮਾਰਗ ਤੇ ਖੜਕੋਲੀ ਦੇ ਨੇੜੇ ਇਕ ਸਕੂਲ ਬੱਸ ਡੂੰਘੀ ਖੱਡ ਵਿਚ ਡਿੱਗ ਗਈ| ਇਸ ਹਾਦਸੇ ਵਿੱਚ 4 ਬੱਚਿਆਂ ਅਤੇ ਬੱਸ ਡਰਾਈਵਰ ਦੀ ਮੌਤ ਹੋ ਗਈ, ਜਦਕਿ 11 ਬੱਚੇ ਜ਼ਖਮੀ ਹਨ| ਜ਼ਖਮੀ ਬੱਚਿਆਂ ਨੂੰ ਨੇੜੇ ਦੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ|
ਪੂਰਾ ਹਸਪਤਾਲ ਜ਼ਖਮੀ ਬੱਚਿਆਂ ਦੀਆਂ ਚੀਕਾਂ ਨਾਲ ਗੂੰਜ ਰਿਹਾ ਹੈ| ਜ਼ਖਮੀ ਬੱਚਿਆਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ| ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ|

Leave a Reply

Your email address will not be published. Required fields are marked *