ਹਿਲੇਰੀ ਨੇ ਆਪਣੀ ਹਾਰ ਲਈ ਰੂਸ ਨੂੰ ਠਹਿਰਾਇਆ ਦੋਸ਼ੀ

ਵਾਸ਼ਿੰਗਟਨ, 17 ਦਸੰਬਰ (ਸ.ਬ.) ਅਮਰੀਕਾ ਵਿੱਚ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਨੇ ਆਪਣੀ ਹਾਰ ਲਈ ਪਹਿਲੀ ਵਾਰ ਰੂਸ ਵਲੋਂ ਕੀਤੀ ਗਈ ਹੈਕਿੰਗ ਨੂੰ ਜ਼ਿੰਮੇਵਾਰ ਠਹਿਰਾਇਆ ਹੈ| ਕਲਿੰਟਨ ਨੇ ਕਿਹਾ, ‘ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੂੰ ਉਨ੍ਹਾਂ ਤੋਂ ਨਿਜੀ ਸ਼ਿਕਾਇਤ ਸੀ ਕਿਉਂਕਿ ਉਨ੍ਹਾਂ ਨੇ 5 ਸਾਲ ਪਹਿਲਾਂ ਰੂਸ ਦੀਆਂ ਸੰਸਦੀ ਚੋਣਾਂ ਵਿੱਚ ਘਪਲਾ ਕਰਨ ਦੀ ਗੱਲ ਕਹੀ ਸੀ| ਉਸ ਸਮੇਂ ਲੋਕਾਂ ਦੇ ਦਿਲਾਂ ਵਿੱਚ ਪੁਤਿਨ ਪ੍ਰਤੀ ਜੋ ਗੁੱਸਾ ਸੀ ਉਸ ਬਾਰੇ ਕਲਿੰਟਨ ਨੇ ਕਿਹਾ,”ਇਹ ਸਿਰਫ ਮੇਰੇ ਅਤੇ ਮੇਰੀ ਮੁਹਿੰਮ ਤੇ ਹਮਲਾ ਨਹੀਂ ਹੈ| ਇਹ ਹਮਲਾ ਸਾਡੇ ਦੇਸ਼ ਖਿਲਾਫ ਹੈ| ਇਹ ਸਾਡੇ ਲੋਕਤੰਤਰ ਅਤੇ ਦੇਸ਼ ਨਾਲ ਜੁੜਿਆ ਹੋਇਆ ਸਿੱਧਾ ਮਾਮਲਾ ਹੈ|”
ਰੂਸ ਨੇ  ਅਮਰੀਕਾ ਨੂੰ ਕਿਹਾ ਹੈ ਸੀ ਕਿ ਉਹ ਆਪਣੇ ਦੇਸ਼ ਦੀਆਂ ਰਾਸ਼ਟਰਪਤੀ ਚੋਣਾਂ ਸਮੇਂ ਡੈਮੋਕ੍ਰੇਟਿਕ ਪਾਰਟੀ ਦੇ ਸੰਗਠਨਾਂ ਦੀ ਹੈਕਿੰਗ ਦੇ ਦੋਸ਼ ਨੂੰ ਜਾਂ ਤਾਂ ਸਾਬਿਤ ਕਰਨ ਅਤੇ ਜਾਂ ਇਸ ਤਰ੍ਹਾਂ ਦਾ ਦੋਸ਼ ਲਗਾਉਣਾ ਬੰਦ ਕਰਨ| ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਕਿ ਰੂਸ ਕਈ ਵਾਰ ਹੈਕਿੰਗ ਦੇ ਦੋਸ਼ਾਂ ਤੋਂ ਇਨਕਾਰ ਕਰ ਚੁੱਕਾ ਹੈ ਪਰ ਇਸ ਦੇ ਬਾਵਜੂਦ ਇਸ ਤਰ੍ਹਾਂ ਦੇ ਦੋਸ਼ਾਂ ਦਾ ਕ੍ਰਮ ਜਾਰੀ ਹੈ| ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਸਤੰਬਰ ਵਿੱਚ ਇਕ ਸੰਮੇਲਨ ਦੌਰਾਨ ਉਨ੍ਹਾਂ ਨੇ ਪੁਤਿਨ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੇ ਇਸ ਤਰ੍ਹਾਂ ਦੀ ਹਰਕਤਾਂ ਨੂੰ ਬੰਦ ਕਰਨ ਲਈ ਕਿਹਾ ਸੀ| ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਇਹ ਜਾਰੀ ਰਿਹਾ ਤਾਂ ਇਸਦੇ ਨਤੀਜੇ ਭੁਗਤਣੇ ਪੈਣਗੇ|

Leave a Reply

Your email address will not be published. Required fields are marked *