ਹਿਜ਼ਬੁਲ ਮੁਜਾਹਿਦੀਨ ਨੇ ਲਈ ਸ਼ੋਪੀਆਂ ਹਮਲੇ ਦੀ ਜਿੰਮੇਵਾਰੀ

ਸ਼੍ਰੀਨਗਰ, 23 ਫਰਵਰੀ (ਸ.ਬ.) ਸ਼ੋਪੀਆਂ ਵਿੱਚ ਸੁਰੱਖਿਆ ਫੋਰਸ ਤੇ ਨਿਸ਼ਾਨਾ ਲਾ ਕੇ ਕੀਤੇ ਗਏ ਹਮਲੇ ਦੀ ਜਿੰਮੇਵਾਰੀ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਨੇ ਲਈ ਹੈ| ਕਸ਼ਮੀਰ ਦੀ ਇਕ ਸਥਾਨਕ ਨਿਊਜ਼           ਏਜੰਸੀ ਨੂੰ ਹਿਜ਼ਬੁਲ ਦੇ ਇਕ ਬੁਲਾਰੇ ਨੇ ਇਸ ਗੱਲ ਦੀ ਖਬਰ ਦਿੱਤੀ ਹੈ|                 ਸਵੇਰੇ ਅੱਤਵਾਦੀਆਂ ਨੇ ਨਿਸ਼ਾਨਾ ਲਾ ਕੇ ਸੁਰੱਖਿਆ ਫੋਰਸ ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਤਿੰਨ ਜਵਾਨ ਸ਼ਹੀਦ ਹੋ ਗਏ ਹਨ|
ਜਾਣਕਾਰੀ ਮੁਤਾਬਕ ਰਾਤ ਫੌਜ ਦੇ ਗਸ਼ਤ ਦਲ ਸ਼ੋਪੀਆਂ ਵਿੱਚ ਤਲਾਸ਼ ਮੁੰਹਿਮ ਤੋਂ ਬਾਅਦ ਵਾਪਸ ਆ ਰਿਹਾ ਸੀ| ਵਾਪਸ ਆਉਂਦੇ ਸਮੇਂ ਰਾਤ ਕਰੀਬ ਦੋ ਵਜੇ ਮੁਲੂ ਚਿਤਰਾਗਮ ਵਿੱਚ ਅੱਤਵਾਦੀਆਂ ਨੇ ਉਨ੍ਹਾਂ ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਤਿੰਨ ਜਵਾਨ ਸ਼ਹੀਦ ਹੋ ਗਏ ਹਨ| ਇਨ੍ਹਾਂ ਜ਼ਖਮੀਆਂ ਵਿੱਚ ਫੌਜ ਦੇ 2 ਅਧਿਕਾਰੀ ਵੀ ਸ਼ਾਮਲ ਹਨ| ਜ਼ਖਮੀ ਜਵਾਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ|

Leave a Reply

Your email address will not be published. Required fields are marked *