ਹਿਜ਼ਬੁਲ ਮੁਜ਼ਾਹਿਦੀਨ ਦੇ ਮੁੱਖੀ ਦਾ  ਬੇਟਾ ਐਨ.ਆਈ.ਏ. ਵਲੋਂ ਗ੍ਰਿਫ਼ਤਾਰ

ਨਵੀਂ ਦਿੱਲੀ, 24 ਅਕਤੂਬਰ (ਸ.ਬ.) ਦਹਿਸ਼ਤਗਰਦ ਤਨਜ਼ੀਮ ਹਿਜ਼ਬੁਲ ਮੁਜ਼ਾਹਿਦੀਨ ਦਾ ਸਰਬਰਾਹ ਸਈਦ ਸਲਾਹੁਦੀਨ ਦਾ ਬੇਟਾ ਸ਼ਾਹਿਦ ਯੁਸਫ ਨੂੰ ਅੱਜ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ| ਉਸ ਨੂੰ ਕਸ਼ਮੀਰ ਅੱਤਵਾਦ ਫੰਡਿੰਗ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ| ਐਨ.ਆਈ.ਏ. ਵਲੋਂ ਉਸ ਨੂੰ ਪੁੱਛ-ਪੜਤਾਲ ਦੇ ਸਬੰਧੀ ਸੰਮਨ ਜਾਰੀ ਕੀਤੇ ਗਏ ਸਨ| ਜਿਸ ਤੋਂ ਬਾਅਦ ਉਸ ਨੂੰ ਇੱਥੇ ਗ੍ਰਿਫ਼ਤਾਰ ਕੀਤਾ ਗਿਆ| ਜ਼ਿਕਰਯੋਗ ਹੈ ਕਿ ਇਸ ਦੇ ਪਿਤਾ ਸਈਦ ਸਲਾਹੁਦੀਨ ਨੂੰ ਇਸ ਸਾਲ ਜੂਨ ਵਿਚ ਅਮਰੀਕਾ ਵਲੋਂ ਆਲਮੀ ਦਹਿਸ਼ਤਗਰਦ ਐਲਾਨਿਆ ਗਿਆ ਸੀ|

Leave a Reply

Your email address will not be published. Required fields are marked *