ਹਿੰਦੀ ਫਿਲਮ ‘ਯੇ ਹੈ ਇੰਡੀਆ’ ਦਾ ਦੂਜਾ ਟ੍ਰੇਲਰ ਰਿਲੀਜ

ਚੰਡੀਗੜ੍ਹ, 7 ਜੁਲਾਈ (ਸ.ਬ.) ਪ੍ਰੈਸ ਕਲੱਬ ਵਿਖੇ 4 ਅਗਸਤ ਨੂੰ ਰਿਲੀਜ ਹੋਣ ਵਾਲੀ ਹਿੰਦੀ ਫਿਲਮ ‘ਯੇ ਹੈ ਇੰਡੀਆ’ ਦਾ ਦੂਜਾ ਟ੍ਰੇਲਰ ਰਿਲੀਜ ਕੀਤਾ ਗਿਆ|
ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਫਿਲਮ ਦੇ ਨਾਇਕ ਗੈਵੀ ਚਹਿਲ ਨੇ ਦਸਿਆ ਕਿ ਇਸ ਫਿਲਮ ਵਿੱਚ ਭਾਰਤ ਦੇ ਅਮੀਰ ਸਭਿਆਚਾਰ ਨੂੰ ਪੇਸ਼ ਕੀਤਾ ਗਿਆ ਹੈ| ਇਸ ਫਿਲਮ ਦਾ ਪਹਿਲਾ ਟ੍ਰੇਲਰ  ਕੇਂਦਰੀ ਮੰਤਰੀ ਜਨਰਲ ਵੀ ਕੇ ਸਿੰਘ ਦਿੱਲੀ ਵਿਖੇ ਰਿਲੀਜ ਕਰ ਚੁੱਕੇ ਹਨ|
ਇਸ ਮੌਕੇ ਫਿਲਮ ਦੇ ਨਿਰਦੇਸ਼ਕ ਲੋਮਹਰਸ਼ ਨੇ ਦਸਿਆ ਕਿ ਇਹ ਫਿਲਮ ਇੱਕ ਅਜਿਹੇ ਪ੍ਰਵਾਸੀ ਭਾਰਤੀ ਨੌਜਵਾਨ ਦੀ ਹੈ| ਜਿਸਦੇ ਮਨ ਵਿਚ ਵਿਦੇਸ਼ ਬੈਠੇ ਬੈਠੇ ਭਾਰਤ ਦੀ ਇਕ ਵਿਸ਼ੇਸ਼ ਤਸਵੀਰ ਬਣ ਜਾਂਦੀ ਹੈ| ਪਰ ਭਾਰਤ ਆ ਕੇ ਅਸਲੀਅਤ ਵੇਖ ਕੇ ਉਸਦਾ ਭਾਰਤ ਪ੍ਰਤੀ ਨਜਰੀਆ ਹੀ ਬਦਲ ਜਾਂਦਾ ਹੈ| ਉਹਨਾਂ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਇਹ ਫਿਲਮ ਦਰਸ਼ਕਾਂ ਨੂੰ ਬਹੁਤ ਪਸੰਦ ਆਵੇਗੀ|

Leave a Reply

Your email address will not be published. Required fields are marked *