ਹਿੰਦੁਸਤਾਨ ਨੂੰ ਪੰਜ ਵੱਖ ਵੱਖ ਟੈਕਸ ਨਹੀਂ ਚਾਹੀਦੇ  : ਰਾਹੁਲ

ਗਾਂਧੀ ਨਗਰ, 11 ਨਵੰਬਰ (ਸ.ਬ.) ਗੁਜਰਾਤ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਜ ਵਿਚ ਤਿੰਨ ਦਿਨਾਂ ਦੌਰੇ ਤੇ ਪਹੁੰਚੇ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਜੀ.ਐਸ.ਟੀ. ਨੂੰ ਲੈ ਕੇ ਬੀਤੇ ਦਿਨ ਕੀਤੇ ਗਏ ਸਰਕਾਰ ਦੇ ਐਲਾਨ ਤੇ ਕਿਹਾ ਕਿ ਚੰਗੀ ਗੱਲ ਹੈ ਕਿ ਕਾਂਗਰਸ ਪਾਰਟੀ ਤੇ ਹਿੰਦੁਸਤਾਨ ਦੀ ਜਨਤਾ ਨੇ ਭਾਜਪਾ ਤੇ ਦਬਾਅ ਪਾ ਕੇ 28 ਫ਼ੀਸਦੀ ਤੋਂ ਕਾਫੀ ਵਸਤੂਆਂ 18 ਫ਼ੀਸਦੀ ਵਿੱਚ ਕਰਵਾਈਆਂ| ਉਨ੍ਹਾਂ ਨੇ ਕਿਹਾ ਕਿ ਉਹ ਇਸ ਤੋਂ ਵੀ ਖ਼ੁਸ਼ ਨਹੀਂ ਹਨ| ਹਿੰਦੁਸਤਾਨ ਨੂੰ ਪੰਜ ਵੱਖ ਵੱਖ ਟੈਕਸ ਨਹੀਂ ਚਾਹੀਦੇ ਸਗੋਂ ਇਕ ਟੈਕਸ ਚਾਹੀਦਾ ਹੈ|

Leave a Reply

Your email address will not be published. Required fields are marked *