ਹਿੰਦੂਜਾ ਪਰਿਵਾਰ ਬ੍ਰਿਟੇਨ ਵਿੱਚ ਰਹਿ ਰਿਹਾ ਸਭ ਤੋਂ ਅਮੀਰ ਏਸ਼ੀਆਈ

ਲੰਡਨ, 24 ਮਾਰਚ (ਸ.ਬ.) ਹਿੰਦੂਜਾ ਪਰਿਵਾਰ ਨੇ ਲਗਾਤਾਰ ਪੰਜਵੀਂ ਵਾਰ ਬ੍ਰਿਟੇਨ ਵਿੱਚ ਸਭ ਤੋਂ ਅਮੀਰ ਏਸ਼ੀਆਈ ਹੋਣ ਦਾ ਦਰਜਾ ਹਾਸਿਲ ਕੀਤਾ ਹੈ| ਇਸ ਪਰਿਵਾਰ ਦੀ ਕੁੱਲ ਸੰਪੱਤੀ 22 ਅਰਬ ਪੌਂਡ (ਤਕਰੀਬਨ 202,400 ਕਰੋੜ ਰੁਪਏ) ਹੈ|
ਬ੍ਰਿਟੇਨ ਦੇ ਏਸ਼ੀਆਈ ਮੀਡੀਆ ਗਰੁੱਪ ਵੱਲੋਂ ਪ੍ਰਕਾਸ਼ਿਤ ਏਸ਼ੀਆਈ ਅਮੀਰਾਂ ਦੀ ਸਲਾਨਾ ਸੂਚੀ ਮੁਤਾਬਕ ਲੰਡਨ ਵਿੱਚ ਦਫਤਰ ਵਾਲੇ ‘ਹਿੰਦੂਜਾ ਗਰੁੱਪ’ ਦੀ ਕਮਾਨ ਸ਼੍ਰੀ ਚੰਦ ਪੀ.ਹਿੰਦੂਜਾ, ਗੋਪੀਚੰਦ ਪੀ. ਹਿੰਦੂਜਾ, ਪ੍ਰਕਾਸ਼ ਪੀ. ਹਿੰਦੂਜਾ ਅਤੇ ਅਸ਼ੋਕ ਪੀ. ਹਿੰਦੂਜਾ ਦੇ ਹੱਥਾਂ ਵਿੱਚ ਹੈ| ਉਨ੍ਹਾਂ ਦੀ ਸੰਪਤੀ ਵਿੱਚ ਪਿਛਲੇ ਸਾਲ 2017 ਵਿੱਚ 3 ਅਰਬ ਪੌਂਡ ਦਾ ਵਾਧਾ ਦਰਜ ਕੀਤਾ ਗਿਆ ਹੈ| ਹਿੰਦੂਜਾ ਦਾ ਕਾਰੋਬਾਰ ਦੁਨੀਆ ਦੇ ਪੰਜ ਮਹਾਂਦੀਪਾਂ ਵਿੱਚ ਫੈਲਿਆ ਹੈ| ਉਨ੍ਹਾਂ ਦਾ ਪ੍ਰਬੰਧ ਚਾਰ ਹਿੰਦੂਜਾ ਭਰਾ ਅਤੇ ਉਨ੍ਹਾਂ ਦੇ ਬੱਚੇ ਸੰਭਾਲਦੇ ਹਨ| ਰਿਚ ਲਿਸਟ ਨੋਟ ਮੁਤਾਬਕ,”ਜੀ. ਪੀ. ਹਿੰਦੂਜਾ ਆਪਣੇ ਕਾਰੋਬਾਰ ਦੇ ਦੱਸ ਵਰਟੀਕਲ ਦੱਸਦੇ ਹਨ ਜੋ ਵੱਖ-ਵੱਖ ਸੈਕਟਰਾਂ ਵਿੱਚ ਕੰਮ ਕਰਦੇ ਹਨ |
ਇਸ ਸੂਚੀ ਵਿੱਚ ਦੂਜੇ ਸਥਾਨ ਤੇ ਲਕਸ਼ਮੀ ਨਿਵਾਸ ਮਿੱਤਲ ਰਹੇ ਜਿਨ੍ਹਾਂ ਕੋਲ 14 ਅਰਬ ਪੌਂਡ ਦੀ ਜਾਇਦਾਦ ਹੈ| ਪਿਛਲੇ ਸਾਲ ਉਨ੍ਹਾਂ ਦੀ ਜਾਇਦਾਦ 12.6 ਅਰਬ ਪੌਂਡ ਸੀ| ਇਸ ਦੇ ਬਾਅਦ ਤੀਸਰੇ ਸਥਾਨ ਤੇ ਭਾਰਤੀ ਸ਼੍ਰੀ ਪ੍ਰਕਾਸ਼ ਲੋਹੀਆ ਹਨ| ਇੰਡੋਰਾਮਾ ਕਾਰਪੋਰੇਸ਼ਨ ਦੇ ਚੇਅਰਮੈਨ ਲੋਹੀਆ ਦੀ ਕੁੱਲ ਜਾਇਦਾਦ 5.1 ਅਰਬ ਪੌਂਡ ਹੈ| ਇਸ ਸੂਚੀ ਵਿੱਚ ਬ੍ਰਿਟੇਨ ਵਿੱਚ ਰਹਿੰਦੇ 101 ਦੱਖਣੀ ਏਸ਼ੀਆਈ ਮਿਲੀਨੀਅਰਜ਼ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ ਦੀ ਕੁੱਲ ਜਾਇਦਾਦ 80.2 ਅਰਬ ਪੌਂਡ ਹੈ|

Leave a Reply

Your email address will not be published. Required fields are marked *