ਹਿੰਦੂ ਆਗੂਆਂ ਵਲੋਂ ਅਖੌਤੀ ਲੀਡਰਾਂ ਦੀ ਪੁਲੀਸ ਸੁਰਖਿਆਂ ਵਾਪਸ ਲੈਣ ਦੀ ਮੰਗ

ਐਸ ਏ ਐਸ ਨਗਰ, 28 ਅਪ੍ਰੈਲ (ਸ.ਬ.) ਆਲ ਇੰਡੀਆ ਹਿੰਦੂ ਸਟੂਡੈਂਟਸ ਫੈਡਰੇਸ਼ਨ ਦੇ ਉਤਰੀ ਭਾਰਤ ਪ੍ਰਧਾਨ ਸ੍ਰੀ ਨਿਸ਼ਾਂਤ ਸ਼ਰਮਾ ਨੇ ਪੰਜਾਬ ਪੁਲੀਸ ਦੇ ਡੀ.ਜੀ.ਪੀ. ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਆਪੋ ਬਣੇ  ਕੁੱਝ ਹਿੰਦੂ ਲੀਡਰਾਂ ਨੂੰੰ ਦਿਤੀ ਪੁਲੀਸ ਸੁਰਖਿਆ ਵਾਪਸ ਲਈ ਜਾਵੇ|
ਇਸ ਪੱਤਰ ਵਿਚ ਸ੍ਰੀ ਨਿਸ਼ਾਂਤ ਸ਼ਰਮਾ ਨੇ ਲਿਖਿਆ ਹੈ ਕਿ ਅਜਿਹੇ ਆਪੇ ਬਣੇ ਲੀਡਰ ਪਹਿਲਾਂ ਕਿਸੇ ਧਰਮ ਦੇ ਵਿਰੁੱਧ ਟਿੱਪਣੀ ਕਰਕੇ ਉਸਨੂੰ ਫੇਸਬੁੱਕ ਉਪਰ ਪਾ ਦਿੰਦੇ ਹਨ ਅਤੇ ਆਪਣਾ ਮੋਬਾਇਲ ਨੰਬਰ ਵੀ ਦੇਣਗੇ|
ਇਸ ਤੋਂ ਬਾਅਦ ਇਹ ਆਪੇ ਬਣੇ ਲੀਡਰ ਪੁਲੀਸ ਨੂੰ ਇਹ ਕਹਿਣਗੇ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ| ਇਸ ਤਰ੍ਹਾਂ ਪ੍ਰਸ਼ਾਸਨ ਨੂੰ ਗੁੰਮਰਾਹ ਕਰਕੇ ਇਹ ਲੀਡਰ ਪੁਲੀਸ ਸੁਰਖਿਆ ਲੈ ਲੈਂਦੇ ਹਨ| ਉਹਨਾਂ ਕਿਹਾ ਕਿ ਇਹ ਲੀਡਰ ਕੋਈ ਕੰਮ ਵੀ ਨਹੀਂ ਕਰਦੇ, ਸਿਰਫ ਲੋਕਾਂ ਨੂੰ ਠੱਗਦੇ ਹੀ ਹਨ, ਅਜਿਹੇ ਲੀਡਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ|
ਇਸੇ ਦੌਰਾਨ ਸ਼ਿਵ ਸੈਨਾ ਪੰਜਾਬ ਦੇ ਕੌਮੀ ਪ੍ਰਧਾਨ ਸ੍ਰੀ ਸੰਜੀਵ ਘਨੌਲੀ ਨੇ ਕਿਹਾ ਕਿ ਜਿਹੜੇ ਲੀਡਰ ਸਮਾਜ ਭਲਾਈ ਲਈ ਉਪਰਾਲੇ ਕਰਦੇ ਹਨ ਅਤੇ ਲੋਕਾਂ ਦੇ ਦੁਖ  ਸੁਖ ਵਿਚ  ਸ਼ਾਮਲ ਹੁੰਦੇ ਹਨ, ਉਹਨਾਂ ਨੂੰ ਤਾਂ ਪੁਲੀਸ ਸੁਰਖਿਆ ਮਿਲਣੀ ਚਾਹੀਦੀ ਹੈ| ਪਰ ਜਿਹੜੇ ਅਖੌਤੀ ਲੀਡਰ ਸਿਰਫ ਲੋਕਾਂ ਉਪਰ ਰੋਹਬ ਪਾਉਣ ਲਈ ਰਾਜਨੀਤੀ ਕਰਦੇ ਹਨ ਅਤੇ ਜਿਹਨਾਂ ਦਾ ਮਾੜਾ ਕਿਰਦਾਰ ਪੁਲੀਸ ਕੋਲ ਮੌਜੂਦ ਹੈ, ਉਹਨਾਂ ਨੂੰ  ਸੁਰਖਿਆ ਛਤਰੀ ਨਹੀਂ ਦੇਣੀ ਚਾਹੀਦੀ |

Leave a Reply

Your email address will not be published. Required fields are marked *