ਹਿੰਦੂ ਜੱਥੇਬੰਦੀਆਂ ਵਲੋਂ ਪੰਜਾਬ ਬੰਦ ਭਲਕੇ

ਹਿੰਦੂ ਜੱਥੇਬੰਦੀਆਂ ਵਲੋਂ ਪੰਜਾਬ ਬੰਦ ਭਲਕੇ
ਵੱਖ ਵੱਖ ਜਥੇਬੰਦੀਆਂ ਵਲੋਂ ਸ਼ਿਵ ਸੈਨਾ ਹਿੰਦ ਦਾ ਸਮਰਥਨ

ਐਸ ਏ ਐਸ ਨਗਰ, 13 ਜੁਲਾਈ (ਸ.ਬ.) ਅਮਰਨਾਥ ਯਾਤਰਾ ਦੇ ਸ਼ਰਧਾਲੂਆਂ ਉੱਪਰ ਹੋਏ ਅੱਤਵਾਦੀ ਹਮਲੇ ਦੇ ਵਿਰੋਧ ਵਿੱਚ ਹਿੰਦੂ  ਜਥੇਬੰਦੀਆਂ ਵੱਲੋਂ 14 ਜੁਲਾਈ ਨੂੰ ਪੰਜਾਬ ਬੰਦ ਦਾ ਸੱਦਾ ਦਿਤਾ ਗਿਆ ਹੈ| ਸ਼ਿਵ ਸੈਨਾ ਹਿੰਦ ਦੇ ਕੌਮੀ ਪ੍ਰਧਾਨ ਸ੍ਰੀ ਨਿਸ਼ਾਂਤ ਸ਼ਰਮਾ, ਚੇਅਰਮੈਨ ਰਜਿੰਦਰ ਧਾਰੀਵਾਲ, ਪ੍ਰਧਾਨ ਕੀਰਤ ਮੁਹਾਲੀ, ਜਿਲਾ ਮੁਹਾਲੀ ਪ੍ਰਧਾਨ ਠੇਕੇਦਾਰ ਗਿਆਨ ਚੰਦ, ਮਹਿਲਾ ਵਿੰਗ ਪੰਜਾਬ ਪ੍ਰਧਾਨ ਆਸ਼ਾ ਕਾਲੀਆ ਨੇ ਪੰਜਾਬ ਬੰਦ ਸਬੰਧੀ ਵੱਖ ਵੱਖ ਜਥੇਬੰਦੀਆਂ ਤੋਂ ਸਹਿਯੋਗ ਮੰਗਿਆ ਸੀ|
ਇਸ ਦੌਰਾਨ ਮੁਹਾਲੀ ਮੋਟਰ ਮਾਰਕੀਟ ਐਸੋਸੀਏੇਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ ਅਬਿਆਨਾ, ਬ੍ਰਾਹਮਣ ਸਭਾ ਮੁਹਾਲੀ ਦੇ ਪ੍ਰਧਾਨ ਸ੍ਰੀ ਸੰਜੀਵ ਵਸ਼ਿਸ਼ਟ ਅਤੇ ਜਨਰਲ ਸਕੱਤਰ ਸ੍ਰੀ ਅਸ਼ੋਕ ਝਾਅ (ਕੌਂਸਲਰ), ਮੁਹਾਲੀ ਚਰਚਿਸ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਰਾਏ, ਯੂਵਾ ਬ੍ਰਾਮਣ ਸਭਾ ਤੋਂ ਵਿਵੇਕ ਕ੍ਰਿਸ਼ਨ ਜੋਸ਼ੀ, ਗਊ ਸੇਵਾ ਸਮਿਤੀ ਤੋਂ ਵਿਜੇਤਾ ਮਹਾਜਨ, ਪੁਜਾਰੀ ਪ੍ਰੀਸ਼ਦ ਜਿਲਾ ਮੁਹਾਲੀ ਦੇ ਪ੍ਰਧਾਨ ਜਗਦੰਬਾ ਰਤੌਂਲੀ, ਖਰੜ ਵਪਾਰ ਮੰਡਲ ਦੇ ਪ੍ਰਧਾਨ ਪੰਡਿਤ ਅਸ਼ੌਕ ਕੁਮਾਰ ਨੇ ਪੰਜਾਬ ਬੰਦ ਦਾ ਸਮਰਥਨ ਕੀਤਾ ਹੈ|
ਇਸ ਦੌਰਾਨ ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਨਿਸ਼ਾਂਤ ਸ਼ਰਮਾ ਨੇ ਅੱਜ ਵਪਾਰ ਮੰਡਲ ਮੁਹਾਲੀ ਦੇ ਆਗੂਆਂ ਨਾਲ ਮੁਲਾਕਾਤ ਕੀਤੀ ਅਤੇ 14 ਜੁਲਾਈ ਦੇ ਪੰਜਾਬ ਬੰਦ ਲਈ ਸਮਰਥਨ ਮੰਗਿਆ| ਇਸ ਮੌਕੇ ਵਪਾਰ ਮੰਡਲ ਮੁਹਾਲੀ ਦੇ ਆਗੂਆਂ ਨੇ ਕਿਹਾ ਕਿ ਅਮਰਨਾਥ ਯਾਤਰੀਆਂ ਉੱਪਰ ਹਮਲੇ ਦੀ ਉਹ ਸਖਤ ਨਿਖੇਧੀ ਕਰਦੇ ਹਨ| ਬੇਕਸੂਰਾਂ ਦੀਆਂ ਜਾਨਾਂ ਲੈਣ ਨਾਲ ਕੋਈ ਮਸਲਾ ਹਲ ਨਹੀਂ ਹੰਦਾ| ਉਹਨਾਂ ਕਿਹਾ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਿਤੀਆਂ ਜਾਣ| ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਸ. ਕੁਲਵੰਤ  ਸਿੰਘ ਚੌਧਰੀ,         ਚੇਅਰਮੈਨ ਸ. ਸ਼ੀਤਲ ਸਿੰਘ, ਜਨਰਲ ਸਕੱਤਰ ਸ. ਸਰਬਜੀਤ ਸਿੰਘ ਪਾਰਸ, ਸ੍ਰੀ ਮੀਤ ਪ੍ਰਧਾਨ ਸ੍ਰੀ ਸੁਰੇਸ਼ ਗੋਇਲ ਵੀ ਮੌਜੂਦ ਸਨ|

Leave a Reply

Your email address will not be published. Required fields are marked *