ਹਿੰਦੂ ਤਖਤ ਵਲੋਂ ਕੇਜਰੀਵਾਲ ਵਿਰੁੱਧ ਚੋਣ ਕਮਿਸ਼ਨ ਨੂੰ ਸ਼ਿਕਾਇਤ

ਚੰਡੀਗੜ੍ਹ, 31 ਜਨਵਰੀ (ਸ.ਬ.) ਹਿੰਦੂ ਤਖਤ ਦੇ ਮੁੱਖੀ ਪੰਚਾਨੰਦ ਗਿਰੀ ਨੇ ਅੱਜ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਖਿਲਾਫ ਮੁੱਖ ਚੋਣ ਕਮਿਸ਼ਨਰ ਪੰਜਾਬ ਵੀ. ਕੇ ਸਿੰਘ ਨੂੰ ਅੱਜ ਸ਼ਿਕਾਇਤ ਦਿੱਤੀ|
ਆਪਣੀ ਸ਼ਿਕਾਇਤ ਵਿੱਚ ਪੰਚਾਨੰਦ ਗਿਰੀ ਨੇ ਕਿਹਾ ਹੈ ਕਿ               ਕੇਜਰੀਵਾਲ ਦੇਸ਼ ਵਿਰੋਧੀ ਤਾਕਤਾਂ ਨਾਲ ਮਿਲਿਆ ਹੋਇਆ ਹੈ, ਇਸ ਲਈ ਇਸ ਵਿਰੁੱਧ ਕਾਰਵਾਈ ਕੀਤੀ ਜਾਵੇ| ਇਸ ਮੌਕੇ ਹਿੰਦੂ ਸਟੂਡੈਂਟਸ ਫੈਡਰੇਸ਼ਨ ਦੇ ਉਤਰੀ ਭਾਰਤ ਮੁਖੀ ਨਿਸ਼ਾਂਤ ਸ਼ਰਮਾ, ਸਕੱਤਰ ਰੋਹਿਤ, ਬੁਲਾਰਾ ਅਸ਼ੋਕ ਤਿਵਾੜੀ ਵੀ ਨਾਲ ਸਨ|

Leave a Reply

Your email address will not be published. Required fields are marked *