ਹਿੰਦੂ ਫੈਡਰੇਸ਼ਨ ਵੱਲੋਂ ਚਰਚਾ ਸਮਾਗਮ ਕਰਨ ਦਾ ਐਲਾਨ

ਐਸ. ਏ. ਐਸ ਨਗਰ, 19 ਦਸੰਬਰ (ਸ.ਬ.) ਆਲ ਇੰਡੀਆ ਹਿੰਦੂ ਸਟੂਡੈਂਟਸ ਫੈਡਰੇਸ਼ਨ ਦੀ ਇੱਕ ਮੀਟਿੰਗ ਉਤਰੀ ਭਾਰਤ ਦੇ ਬੁਲਾਰੇ ਅਸ਼ੋਕ ਤਿਵਾੜੀ  ਅਤੇ ਪਾਰਟੀ ਦੇ ਦੋਆਬਾ ਪ੍ਰਧਾਨ ਕਿਰਾਤ ਸਿੰਘ ਦੀ ਪ੍ਰਧਾਨਗੀ  ਹੇਠ ਹੋਈ, ਜਿਸ ਵਿੱਚ ਪਾਰਟੀ ਦੇ ਉਤਰੀ ਭਾਰਤ ਮੁਖੀ ਨਿਸ਼ਾਂਤ ਸ਼ਰਮਾ ਵਿਸ਼ੇਸ਼ ਤੌਰ ਉਤੇ ਪਹੁੰਚੇ| ਇਸ ਮੌਕੇ ਹਰੀਸ਼ ਕੁਮਾਰ ਆਪਣੇ ਸਾਥੀਆਂ ਨਾਲ ਫੈਡਰੇਸ਼ਨ ਵਿੱਚ ਸ਼ਾਮਲ ਹੋਏ| ਇਸ ਮੌਕੇ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਸੰਗਠਨ ਦੇ ਰਾਸ਼ਟਰੀ  ਪ੍ਰਧਾਨ ਜਗਤ ਗੁਰੂ ਪੰਚਾਨੰਦ ਮਹਾਰਾਜ ਨੇ ਫੈਸਲਾ ਕੀਤਾ ਹੈ ਕਿ ਫੈਡਰੇਸ਼ਨ ਦੇ ਸਾਰੇ ਵਰਕਰ ਹਰ ਦਿਨ ਸਵੇਰੇ 5 ਤੋਂ 7 ਵਜੇ ਤੱਕ ਆਪਣੇ ਨੇੜਲੇ ਮੰਦਿਰਾਂ ਵਿੱਚ ਜਾ ਕੇ ਧਰਮ ਪ੍ਰਚਾਰ ਅਤੇ ਅੱਤਵਾਦੀਆਂ ਵਿਰੁਧ ਪ੍ਰਚਾਰ ਕਰਨਗੇ| ਇਸ ਪ੍ਰੋਗਰਾਮ ਦਾ ਨਾਮ ਧਰਮ ਚਰਚਾ ਹੋਵੇਗਾ| ਮੁਹਾਲੀ ਵਿੱਚ  ਇਸਦੀ ਜਿੰਮੇਵਾਰੀ ਅਤੁਲ ਸ਼ਰਮਾ ਅਤੇ ਖਰੜ ਵਿੱਚ ਕੀਰਤ ਸਿੰਘ ਅਤੇ ਰਜਿੰਦਰ ਸਿੰਘ ਮੁੰਡੀ ਖਰੜ ਨੂੰ ਦਿੱਤੀ ਗਈ ਹੈ| ਇਸ ਮੌਕੇ ਵੱਡੀ ਗਿਣਤੀ ਸੰਗਠਨ ਦੇ ਵਰਕਰ ਮੌਜੂਦ ਸਨ|

Leave a Reply

Your email address will not be published. Required fields are marked *