ਹਿੰਦੂ ਸਟੂਡੈਂਟਸ ਫੈਡਰੇਸ਼ਨ ਦੀ ਅਹਿਮ ਮੀਟਿੰਗ ਹੋਈ

ਐਸ ਏ ਐਸ ਨਗਰ, 29 ਅਪ੍ਰੈਲ (ਸ.ਬ.) ਆਲ ਇੰਡੀਆ ਹਿੰਦੂ ਸਟੂਡੈਂਟਸ ਫੈਡਰੇਸ਼ਨ ਦੀ ਇਕ ਮੀਟਿੰਗ ਪਾਰਟੀ ਦੇ ਦੋਆਬਾ ਪ੍ਰਧਾਨ ਕੀਰਤ ਸਿੰਘ ਮੁਹਾਲੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਅਖਿਲ ਭਾਰਤੀ ਸੁਰਖਿਆ ਸੰਮਤੀ ਯੂਥ ਵਿੰਗ ਦੇ ਉਤਰ ਭਾਰਤ ਪ੍ਰਧਾਨ ਰਮੇਸ ਦੱਤ ਅਤੇ ਹਿੰਦੂ ਫੈਡਰੇਸਨ ਦੇ ਉਤਰ ਭਾਰਤ ਪ੍ਰਧਾਨ ਸ੍ਰੀ ਨਿਸ਼ਾਂਤ ਸ਼ਰਮਾ ਵਿਸੇਸ ਤੌਰ ਉਪਰ ਸ਼ਾਮਲ ਹੋਏ| ਇਸ ਮੌਕੇ ਸ੍ਰੀ ਰਮੇਸ਼ ਦੱਤ ਅਤੇ ਸ੍ਰੀ ਨਿਸ਼ਾਂਤ  ਸ਼ਰਮਾ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਅਤਵਾਦੀ ਘਟਨਾਵਾਂ ਵੱਧ ਰਹੀਆਂ ਹਨ ਜੋ ਕਿ ਚਿੰਤਾ ਦਾ ਵਿਸ਼ਾ ਹਨ|  ਉਹਨਾਂ ਕਿਹਾ ਕਿ ਖਾਲਿਸਤਾਨੀਆਂ ਅਤੇ ਇਸਲਾਮੀ ਅਤਵਾਦੀਆਂ ਨੇ ਆਪਸ ਵਿਚ ਹੱਥ ਮਿਲਾ ਲਏ ਹਨ| ਉਹਨਾਂ ਕੈਨੇਡਾ ਦੇ ਵਿਦੇਸ ਮੰਤਰੀ ਸ ਹਰਜੀਤ ਸਿੰਘ ਸੱਜਣ ਦੀ ਆਲੋਚਨਾ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸ਼ਲਾਘਾ ਕੀਤੀ| ਉਹਨਾਂ ਕਿਹਾ ਕਿ ਘਲੂਘਾਰੇ ਨੇੜੇ ਗਰਮ ਖਿਆਲੀ ਵਿਅਕਤੀ ਅੱਤਵਾਦੀਆਂ ਦੀਆਂ ਫਲੈਕਸਾਂ ਲਗਾ ਦਿੰਦੇ ਹਨ, ਹੁਣ ਅਜਿਹੀਆਂ ਫਲੈਕਸਾਂ ਲਾਉਣ ਵਾਲਿਆਂ ਦੀ  ਖੈਰ ਨਹੀਂ|  ਉਹਨਾ ਕਿਹਾ ਕਿ ਹਿੰਦੂ ਆਗੂਆਂ ਦੀਆਂ  ਹਤਿਆਵਾਂ ਦੇ ਦੋਸੀਆਂ ਦੀ ਸੂਹ ਦੇਣ ਵਾਲੇ ਨੂੰ ਪੰਜ ਲੱਖ ਰੁਪਏ ਇਨਾਮ ਦਿਤਾ ਜਾਵੇਗਾ|

Leave a Reply

Your email address will not be published. Required fields are marked *