ਹਿੰਦੂ ਸਟੂਡੈਂਟਸ ਫੈਡਰੇਸ਼ਨ ਵਲੋਂ ਐਸ ਐਸ ਪੀ ਨੂੰ ਮੰਗ ਪੱਤਰ

ਐਸ ਏ ਐਸ ਨਗਰ,18 ਜਨਵਰੀ (ਸ.ਬ.) ਆਲ ਇੰਡੀਆ ਹਿੰਦੂ ਸਟੂਡੈਂਟਸ ਫੈਡਰੇਸਨ ਦੇ ਉਤਰ ਭਾਰਤ ਮੁਖੀ ਨਿਸ਼ਾਂਤ ਸ਼ਰਮਾ ਅਤੇ ਵੈਦ ਅਮਰਜੀਤ ਸ਼ਰਮਾ ਦੀ ਅਗਵਾਈ ਵਿੱਚ  ਡੀ ਜੀ ਪੀ ਦੇ ਨਾਮ ਮੁਹਾਲੀ ਦੇ ਐਸ ਐਸ ਪੀ ਨੂੰ ਇਕ ਮੰਗ ਪੱਤਰ ਦਿੱਤਾ ਗਿਆ| ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਵਿੱਚ ਹਿੰਦੂ ਨੇਤਾਵਾਂ ਦੀਆਂ ਹਤਿਆਵਾਂ ਹੋਣੀਆਂ ਨਿੰਦਾਜਨਕ ਹਨ|
ਉਹਨਾਂ ਕਿਹਾ ਕਿ ਹਿੰਦੂ ਤਖਤ ਦੇ ਪ੍ਰਚਾਰਕ ਅਮਿਤ ਸ਼ਰਮਾ ਦੇ ਹਤਿਆਰਿਆਂ ਨੂੰ ਜਲਦੀ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਹਿੰਦੂ ਫੈਡਰੇਸਨ ਅਮਿਤ ਸਰਮਾ ਦੀ ਹਤਿਆ ਵਾਲੇ ਸਥਾਨ ਉਪਰ ਵਿਸ਼ਾਲ ਰੋਸ਼ ਪ੍ਰਦਰਸਨ ਕਰੇਗੀ|
ਇਸ ਮੌਕੇ ਉਤਰ ਭਾਰਤ ਬੁਲਾਰੇ  ਅਸ਼ੋਕ ਤਿਵਾਰੀ, ਦੋਆਬਾ ਪ੍ਰਧਾਨ ਕੀਰਤ ਸਿੰਘ ,ਜਿਲਾ ਚੇਅਰਮੈਨ ਗਿਆਨ ਚੰਦ ਯਾਦਵ, ਅਖਿਲ ਭਾਰਤੀ ਹਿੰਦੂ ਸੁਰਖਿਆ ਸਮਿਤੀ ਦੇ ਮੀਤ ਪ੍ਰਧਾਨ ਮਹੰਤ ਬ੍ਰਿਜੇਸਪੁਰੀ, ਅੰਬਿਕਾ ਦੇਵੀ ਮੰਦਿਰ ਤੋਂ ਯੋਗੀ ਰਾਮਨਾਂਥ, ਹਿੰਦੂ ਸਟੂਡੈਂਟਸ ਫੈਡਰੇਸਨ ਦੇ ਪੰਜਾਬ ਜਨਰਲ ਸੈਕਟਰੀ ਲਖਵਿੰਦਰ ਲੱਖਾ, ਮੀਤ ਚੇਅਰਮੈਨ ਰਜਿੰਦਰ ਧਾਰੀਵਾਲ ਅਤੇ ਅਨੇਕਾਂ ਵਰਕਰ ਮੌਜੁਦ ਸਨ|

Leave a Reply

Your email address will not be published. Required fields are marked *