ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ ਭਾਰਤ: ਵ੍ਹਾਈਟ ਹਾਊਸ

ਵਾਸ਼ਿੰਗਟਨ , 1 ਨਵੰਬਰ (ਸ.ਬ.) ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਹਿਲੀ ਏਸ਼ੀਆ ਯਾਤਰਾ ਤੋਂ ਪਹਿਲਾਂ, ਵ੍ਹਾਈਟ ਹਾਊਸ ਨੇ ਅੱਜ ਕਿਹਾ ਕਿ ਹਿੰਦ-ਪ੍ਰਸ਼ਾਂਤ ਖੇਤਰ ਵਿਚ ਭਾਰਤ ”ਵੱਡੀ ਭੂਮਿਕਾ” ਨਿਭਾਉਂਦਾ ਹੈ| ਟਰੰਪ ਇਸ ਹਫ਼ਤੇ ਜਾਪਾਨ, ਦੱਖਣੀ ਕੋਰੀਆ, ਚੀਨ, ਵਿਅਤਨਾਮ ਅਤੇ ਫਿਲੀਪੀਨ ਦੀ 12 ਦਿਨੀਂ ਯਾਤਰਾ ਉਤੇ ਰਵਾਨਾ ਹੋਣ ਵਾਲੇ ਹਨ| ਇਸ ਯਾਤਰਾ ਦੌਰਾਨ ਉਹ ਭਾਰਤ ਨਹੀਂ ਜਾਣਗੇ| ਪੱਤਰਕਾਰ ਸੰਮੇਲਨ ਦੌਰਾਨ ਹਿੰਦ-ਪ੍ਰਸ਼ਾਂਤ ਖੇਤਰ ਵਿਚ ਭਾਰਤ ਦੀ ਭੂਮਿਕਾ ਦੇ ਸੰਬੰਧ ਵਿਚ ਸਵਾਲ ਕਰਨ ਉਤੇ ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਰਾ ਸੈਂਡਰਸ ਨੇ ਕਿਹਾ ਕਿ ਬਿਲਕੁੱਲ ਉਹ ਵੱਡੀ ਭੂਮਿਕਾ ਨਿਭਾਉਂਦਾ ਹੈ| ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕੀ ਇਹ ਪ੍ਰਸ਼ਾਸਨ ਆਪਣੀ ਰਣਨੀਤੀ ਦੇ ਤਹਿਤ ਹਿੰਦ-ਪ੍ਰਸ਼ਾਂਤ ਖੇਤਰ ਵਿਚ ਭਾਰਤ ਦੀ ਭੂਮਿਕਾ ਨੂੰ ਮਹੱਤਵਪੂਰਣ ਮੰਨਦਾ ਹੈ? ਵਿਦੇਸ਼ ਵਿਭਾਗ ਦੀ ਬੁਲਾਰਾ ਹੀਥਰ ਨੋਰਟ ਨੇ ਇਕ ਹੋਰ ਪੱਤਰਕਾਰ ਸੰਮੇਲਨ ਵਿਚ ਕਿਹਾ ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਭਾਰਤ ਨਾਲ ਸਾਡਾ ਸੰਬੰਧ ਬਹੁਤ ਕਰੀਬੀ ਹੈ ਅਤੇ ਸਾਡੇ ਬਹੁਤ ਸਾਰੇ ਸਾਂਝੇ ਹਿੱਤ ਹਨ| ਇਨ੍ਹਾਂ ਵਿਚ ਅਸੀਂ ਦੋਵੇਂ ਡੈਮੋਕਰੇਟਿਕ ਹਾਂ, ਅਸੀਂ ਦੋਵੇਂ ਹੀ ਵੱਡੇ ਦੇਸ਼ ਹਾਂ| ਉਹ ਬਹੁਤ ਵੱਡਾ ਦੇਸ਼ ਹੈ|
ਇਸ ਦੇ ਨਾਲ ਹੀ ਵਿਦੇਸ਼ ਮੰਤਰੀ ਰੈਕਸ ਟਿਲਰਸਨ ਵੱਲੋਂ ਪਿਛਲੇ ਮਹੀਨੇ ਭਾਰਤ ਨੀਤੀ ਉਤੇ ਦਿੱਤੇ ਗਏ ਲੰਬੇ ਭਾਸ਼ਣ ਦਾ ਹਵਾਲਾ ਦਿੰਦੇ ਹੋਏ ਨੋਰਟ ਨੇ ਕਿਹਾ ਭਾਰਤ ਬਹੁਤ ਕੁੱਝ ਦੇ ਸਕਦਾ ਹੈ, ਨਾ ਸਿਰਫ ਉਸ ਖੇਤਰ ਨੂੰ ਬਲਕਿ ਪੂਰੀ ਦੁਨੀਆ ਨੂੰ| ਇਸ ਤੋਂ ਇਲਾਵਾ, ਉਸ ਨਾਲ ਬਿਹਤਰ ਵਪਾਰ ਅਤੇ ਸਹਿਯੋਗ ਜ਼ਰੀਏ ਅਮਰੀਕੀ ਨੌਕਰੀਆਂ ਦਾ ਵੀ ਸਿਰਜਣ ਹੋਵੇਗਾ| ਨੋਰਟ ਤੋਂ ਇਹ ਪੁੱਛਣ ਉਤੇ ਕਿ ਜੇਕਰ ਭਾਰਤ ਇੰਨਾਂ ਹੀ ਮਹੱਤਵਪੂਰਣ ਹੈ ਤਾਂ ਟਰੰਪ ਉਥੇ ਕਿਉਂ ਨਹੀਂ ਜਾ ਰਹੇ ਹਨ? ਉਨ੍ਹਾਂ ਕਿਹਾ ਮੈਨੂੰ ਲੱਗਦਾ ਹੈ ਕਿ ਉਹ ਰਾਸ਼ਟਰਪਤੀ ਲਈ ਕੁੱਝ ਦੂਜੀ ਤਰ੍ਹਾਂ ਦੀ ਯਾਤਰਾ ਹੋਵੇਗੀ ਅਤੇ ਹੋ ਸਕਦਾ ਹੈ ਕਿ ਰਾਸ਼ਟਰਪਤੀ ਦਾ ਪ੍ਰੋਗਰਾਮ ਬਹੁਤ ਰੁੱਝਿਆ ਹੋਇਆ ਹੈ ਪਰ ਇਸ ਸੰਬੰਧ ਵਿਚ ਮੈਂ ਵ੍ਹਾਈਟ ਹਾਊਸ ਵੱਲੋਂ ਕੁੱਝ ਨਹੀਂ ਕਹਿਣਾ ਚਾਹੁੰਦੀ| ਇਸ ਤੋਂ ਬਾਅਦ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਟਿਲਰਸਨ ਦੀ ਭਾਰਤ ਨੀਤੀ ਚੀਨ ਉਤੇ ਰੋਕ ਲਗਾਉਣ ਦੀ ਨੀਤੀ ਹੈ| ਇਸ ਉਤੇ ਵਿਦੇਸ਼ ਮੰਤਰਾਲਾ ਦੀ ਬੁਲਾਰਨ ਨੇ ਕਿਹਾ ਕਿ ਪ੍ਰਮੁੱਖ ਅਮਰੀਕੀ ਡਿਪਲੋਮੈਟਸ ਇਹ ਗੱਲ ਚੀਨ ਨੂੰ ”ਨਿੱਜੀ ਤੌਰ ਉਤੇ” ਪਹਿਲਾਂ ਕਹਿ ਚੁੱਕੇ ਹਨ|

Leave a Reply

Your email address will not be published. Required fields are marked *