ਹਿੰਸਕ ਹੋ ਚੁੱਕੇ ਆਵਾਰਾ ਕੁੱਤਿਆਂ ਤੇ ਕਾਬੂ ਕਰਨ ਲਈ ਠੋਸ ਕਾਰਵਾਈ ਦੀ ਲੋੜ

ਦੋ ਸਾਲ ਪਹਿਲਾਂ ਉੱਤਰ ਪ੍ਰਦੇਸ਼ ਦੇ ਸੀਤਾਪੁਰ ਵਿੱਚ ਆਦਮਖੋਰ ਆਵਾਰਾ ਕੁੱਤਿਆਂ ਦਾ ਅਜਿਹਾ ਖੌਫ ਸੀ ਕਿ ਆਮ ਲੋਕਾਂ ਨੇ ਸ਼ਾਮ-ਰਾਤ ਦੇ ਸਮੇਂ ਘਰ ਤੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਸੀ| ਦਾਅਵਾ ਸੀ ਕਿ ਚਾਰ ਮਹੀਨੇ ਦੇ  ਸਮੇਂ ਵਿੱਚ ਹੀ ਕਰੀਬ ਡੇਢ ਦਰਜਨ ਬੱਚਿਆਂ ਨੂੰ ਆਵਾਰਾ ਕੁੱਤਿਆਂ ਦੇ ਹਮਲੇ ਕਾਰਨ ਜਾਨ ਗਵਾਉਣੀ ਪਈ ਸੀ| ਇਹ ਮੰਨਿਆ ਗਿਆ ਕਿ ਇਹ ਹਮਲਾਵਰ ਜੇ ਭੇੜੀਆ ਨਹੀਂ ਹਨ, ਤਾਂ ਬੁੱਚੜਖਾਨਿਆਂ ਦੇ ਬੰਦ ਹੋਣ ਜਾਂ ਕਿਸੇ ਖਾਨਦਾਨੀ ਕਾਰਨ ਕਰਕੇ ਇਹ ਹਿੰਸਕ ਹੋ ਗਏ ਹਨ ਅਤੇ ਉਹ ਇਨਸਾਨਾਂ ਤੇ ਹਮਲਾ ਕਰ ਰਹੇ ਹਨ| ਇੱਧਰ ਹਾਲ ਵਿੱਚ ਅਜਿਹੀਆਂ ਖਬਰਾਂ ਆਈਆਂ ਕਿ ਮੱਧ ਪ੍ਰਦੇਸ਼ ਦੇ ਕੁੱਝ ਇਲਾਕਿਆਂ ਵਿੱਚ ਕੁੱਤੇ ਬਾਘ ਵਰਗੇ ਜੰਗਲੀ ਜਾਨਵਰਾਂ ਤੇ ਹਮਲਾ ਕਰਨ ਤੋਂ ਵੀ ਨਹੀਂ ਹਟਦੇ, ਜਦੋਂਕਿ ਆਮ ਤੌਰ ਤੇ ਬਾਘਾਂ ਦਾ ਖੌਫ ਕੁੱਤਿਆਂ ਤੇ ਬੁਰੀ ਤਰ੍ਹਾਂ ਹਾਵੀ ਰਹਿੰਦਾ ਹੈ| ਆਵਾਰਾ ਕੁੱਤਿਆਂ ਦੇ ਹਿੰਸਕ ਵਿਵਹਾਰ ਦੀਆਂ ਇਹ ਘਟਨਾਵਾਂ ਦੁਰਲਭ ਨਹੀਂ ਹਨ| ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਤੱਕ ਵਿੱਚ ਲੋਕ ਇਹਨਾਂ ਤੋਂ ਦੁੱਖੀ ਆ ਚੁੱਕੇ ਹਨ|
ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਆਰ ਟੀ ਆਈ ਤੋਂ ਮਿਲੀ ਜਾਣਕਾਰੀ (2018) ਵਿੱਚ ਪਤਾ ਲੱਗਿਆ ਕਿ ਇੱਥੇ ਰੋਜਾਨਾ ਔਸਤਨ 100 ਵਿਅਕਤੀ ਕੁੱਤੇ ਦੇ ਕੱਟਣ ਕਰਕੇ ਹਸਪਤਾਲ ਪਹੁੰਚਦੇ ਹਨ ਅਤੇ ਇਸ ਕਾਰਨ ਅਕਸਰ ਉੱਥੇ ਰੇਬੀਜ ਦੇ ਟੀਕਿਆਂ ਦੀ ਕਮੀ ਬਣੀ ਰਹਿੰਦੀ ਹੈ| ਇਸ ਸਾਲ ਲਾਕਡਾਊਨ ਲਾਗੂ ਹੋਣ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਵਹਿਰਾਈਚ ਜਿਲ੍ਹੇ ਤੋਂ ਖਬਰ ਆਈ ਸੀ ਕਿ ਜੰਗਲ ਤੋਂ ਭਟਕ ਕੇ ਆਏ ਕਾਂਕੜ ਪ੍ਰਜਾਤੀ ਦੇ ਹਿਰਨਾਂ ਨੂੰ ਆਵਾਰਾ ਕੁੱਤੇ ਕਿਸ ਤਰ੍ਹਾਂ ਸ਼ਿਕਾਰੀ ਬਣ ਕੇ ਨੋਚਦੇ-ਕੱਟਦੇ ਹਨ| ਹਾਲਾਂਕਿ ਆਵਾਰਾ ਕੁੱਤਿਆਂ ਦੀ ਸਮੱਸਿਆ ਜੰਗਲ ਤੋਂ ਜ਼ਿਆਦਾ ਸ਼ਹਿਰਾਂ ਕਸਬਿਆਂ ਵਿੱਚ ਮੁਸ਼ਕਿਲਾਂ ਪੈਦਾ ਕਰ ਰਹੀ ਹੈ ਕਿਉਂਕਿ ਜਾਨਵਰਾਂ ਦੇ ਪ੍ਰਤੀ ਤਰਸ ਦੀ ਮੰਗ ਦੇ ਕਾਰਨ ਇਹਨਾਂ ਨਾਲ ਨਜਿਠਣ ਵਿੱਚ ਰੁਕਾਵਟ ਆ ਰਹੀ ਹੈ| ਆਮ ਤੌਰ ਤੇ ਸਮੱਸਿਆ ਦਾ ਇੱਕ ਇਲਾਜ ਆਵਾਰਾ ਕੁੱਤਿਆਂ ਦੀ ਨਸਬੰਦੀ ਮੰਨਿਆ ਜਾਂਦਾ ਹੈ| ਹਾਲਾਂਕਿ ਇਸ ਤਰੀਕੇ ਦੀਆਂ ਆਪਣੀਆਂ ਸਮੱਸਿਆਵਾਂ ਪਹਿਲਾਂ ਤੋਂ ਹੀ ਹਨ, ਕਿਉਂਕਿ ਨਗਰ ਨਿਗਮਾਂ ਦੇ ਕੋਲ ਇਹਨਾਂ ਨੂੰ ਰੱਖਣ ਦੇ ਇੰਤਜਾਮ ਨਹੀਂ ਹਨ| ਨਤੀਜੇ ਵਜੋਂ ਇਧਰ-ਉਧਰ ਘੁੰਮਦੇ ਇਹ ਕੁੱਤੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ| ਰਾਤ ਨੂੰ ਦਫਤਰਾਂ ਤੋਂ ਮੁੜਦੇ ਲੋਕ ਅਕਸਰ ਸ਼ਿਕਾਇਤ ਕਰਦੇ ਹਨ ਕਿ ਗਲੀਆਂ ਦੇ ਅੰਦਰ ਫੈਲੇ ਹਨੇਰੇ ਦੇ ਵਿਚਾਲੇ ਕਦੋਂ ਕੋਈ ਆਵਾਰਾ ਕੁੱਤਾ ਉਨ੍ਹਾਂ ਨੂੰ ਕੱਟ ਲਵੇ ਇਸਦਾ ਕੋਈ ਠਿਕਾਣਾ ਨਹੀਂ ਰਹਿੰਦਾ ਹੈ| ਸ਼ਹਿਰੀ ਸੁਸਾਇਟੀਆਂ ਦੇ ਘਰਾਂ-ਫਲੈਟਾਂ ਵਿੱਚ ਪਾਲੇ ਜਾ ਰਹੇ ਕੁੱਤੇ ਇੱਕ ਵੱਖਰੀ ਸੱਮਸਿਆ ਹਨ| ਅਕਸਰ ਉਨ੍ਹਾਂ ਦੇ ਮਲ-ਮੂਤਰ ਦੇ ਜਨਤਕ ਵਿਸਰਜਨ ਗੁਆਂਢੀਆਂ ਅਤੇ ਸੁਸਾਇਟੀਆਂ ਦੇ ਨਿਵਾਸੀਆਂ ਦੇ ਵਿਚਾਲੇ ਵਿਵਾਦ ਦਾ ਵਿਸ਼ਾ ਬਣਦੇ ਹਨ| ਸੱਮਸਿਆ ਦਾ ਇਲਾਜ ਕੀ ਹੈ? ਸੀਤਾਪੁਰ ਵਿੱਚ 2018 ਵਿੱਚ ਸਥਾਨਕ ਪ੍ਰਸ਼ਾਸ਼ਨ ਨੇ ਸੱਮਸਿਆ ਤੋਂ ਨਿਜਾਤ ਪਾਉਣ ਦਾ ਕਾਨੂੰਨ ਸਮੱਤ ਤਰੀਕਾ ਅਪਣਾਇਆ ਅਤੇ ਲੱਭ-ਲੱਭ ਕੇ ਆਵਾਰਾ ਕੁੱਤਿਆਂ ਨੂੰ ਮਾਰ ਦਿੱਤਾ| ਹਾਲਾਂਕਿ ਕੁਝ ਦੋਸ਼ ਵੀ ਪ੍ਰਸ਼ਾਸ਼ਨ ਤੇ ਲੱਗੇ| ਕਿਹਾ ਗਿਆ ਕਿ ਪਹਿਚਾਣ ਕੀਤੇ ਬਿਨ੍ਹਾਂ ਹੀ ਉਨ੍ਹਾਂ ਦਾ ਖਾਤਮਾ ਹੋ ਰਿਹਾ ਹੈ ਕਿ ਬੱਚਿਆਂ ਨੂੰ ਉਨ੍ਹਾਂ ਨੇ ਹੀ ਨੁਕਸਾਨ ਪਹੁੰਚਾਇਆ ਸੀ| ਸਾਡੇ ਦੇਸ਼ ਵਿੱਚ ਹੀ ਨਹੀਂ ਗੁਆਂਢੀ ਪਾਕਿਸਤਾਨ ਦੇ ਕਰਾਚੀ ਵਿੱਚ ਵੀ ਅਗਸਤ 2016 ਵਿੱਚ ਸਥਾਨਕ ਪ੍ਰਸਾਸ਼ਨ ਨੇ 800 ਤੋਂ ਜਿਆਦਾ ਕੁੱਤਿਆਂ ਨੂੰ ਜਹਿਰ ਦੇ ਕੇ ਮਾਰ ਦਿੱਤਾ ਸੀ| ਯੂਕਰੇਨ ਵਰਗੇ ਦੇਸ਼ ਵਿੱਚ ਵੀ ਕਈ ਸ਼ਹਿਰਾਂ ਵਿੱਚ ਪਿੱਛਲੇ ਕੁਝ ਸਾਲਾ ਤੋਂ ਡਿਥਿਲਿਨਮ ਟੀਕਾ ਦੇ ਕੇ ਹਜਾਰਾਂ ਕੁੱਤਿਆਂ ਨੂੰ ਮਾਰਿਆ ਗਿਆ ਹੈ| ਹਿੰਸਕ ਹੋ ਚੁੱਕੇ ਆਵਾਰਾ ਕੁੱਤਿਆਂ ਨਾਲ ਨਜਿਠਣ ਦਾ ਇਹ ਤਰੀਕਾ ਕੁਝ ਅਰਥਾਂ ਵਿੱਚ ਕਾਨੂੰਨ-ਸੰਮਤ ਇਸਲਈ ਮੰਨਿਆ ਜਾਂਦਾ ਹੈ ਕਿਉਂਕਿ ਸੁਪਰੀਮ ਕੋਰਟ ਕੁਝ ਸ਼ਰਤਾਂ ਨਾਲ ਇਸਦੀ ਮੰਜੂਰੀ ਪਹਿਲੇ ਹੀ ਦੇ ਚੁੱਕਾ ਹੈ| ਨਵੰਬਰ 2015 ਵਿੱਚ ਸੁਪਰੀਮ ਕੋਰਟ ਨੇ ਇੱਕ ਮਾਮਲੇ ਦੀ ਸੁਣਵਾਈ ਤੋਂ ਬਾਅਦ ਫੈਸਲੇ ਵਿੱਚ ਕਿਹਾ ਸੀ ਕਿ ਕੁੱਤਿਆਂ ਦੇ ਪ੍ਰਤੀ ਤਰਸ ਭਾਵਨਾ ਠੀਕ ਹੈ, ਪਰ ਮਨੁੱਖੀ ਜਾਨ ਜਿਆਦਾ ਮਹੱਤਵਪੂਰਣ ਹੈ| ਇਸਲਈ ਮਨੁੱਖਾਂ ਦੇ ਲਈ ਖਤਰਾ ਬਣ ਚੁੱਕੇ ਬੀਮਾਰ ਅਤੇ ਆਵਾਰਾ ਕੁੱਤਿਆਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ| 
ਅਦਾਲਤ ਨੇ ਕੁੱਤਿਆਂ ਦੇ ਕਾਰਣ ਹੋਣ ਵਾਲੀਆਂ ਦੁਰਘਟਨਾਵਾਂ ਦੇ ਮੱਦੇਨਜਰ ਦੇਸ਼ ਭਰ ਵਿੱਚ ਤਮਾਮ ਮਿਉਂਸਪਲ ਕਾਰਪੋਰੇਸ਼ਨਾਂ ਨੂੰ ਕਿਹਾ ਸੀ ਕਿ ਉਹ ਇਸ ਮਾਮਲੇ ਵਿੱਚ ਮੌਜੂਦ ਕਾਨੂੰਨ ਦੇ ਤਹਿਤ ਕੁੱਤਿਆਂ ਤੇ ਕਾਰਵਾਈ ਕਰਨ| ਅਦਾਲਤ ਨੇ ਸਾਫ ਕੀਤਾ ਸੀ ਕਿ ਪ੍ਰੀਵੇਂਸ਼ਨ ਆਫ ਕਰੂਏਲਿਟੀ ਟੂ ਐਨੀਮਲ ਦੇ ਤਹਿਤ ਐਨੀਮਲ ਵਰਥ ਕੰਟਰੋਲ (ਡਾਗਸ) ਰੂਲਸ 2001 ਦੇ ਨਿਯਮਾਂ ਦੇ ਅਨੁਸਾਰ ਆਵਾਰਾ ਕੁੱਤਿਆਂ ਦੀ ਗਿਣਤੀ ਲੱਗਭੱਗ ਸਾਢੇ ਚਾਰ ਕਰੋੜ ਹੈ, ਅਜਿਹੇ ਵਿੱਚ ਉਨ੍ਹਾਂ ਤੋਂ ਪੈਦਾ ਹੋਣ ਵਾਲੀਆਂ ਸੱਮਸਿਆਵਾਂ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ ਪਰ ਕਿ ਆਵਾਰਾ ਹਿੰਸਕ ਕੁੱਤਿਆਂ ਨੂੰ ਮਾਰ ਦੇਣਾ ਹੀ ਇਕਲੌਤਾ ਇਲਾਜ ਹੈ| ਸਟੇਰਲਾਇਜੇਸ਼ਨ ਤੋਂ ਇਲਾਵਾ ਟੀਕਾਕਰਣ ਵੀ ਇੱਕ ਤਰੀਕਾ ਹੈ| ਅਸਲ ਵਿੱਚ ਆਵਾਰਾ ਕੁੱਤਿਆਂ ਦੀ ਆਬਾਦੀ ਕਾਬੂ ਵਿੱਚ ਰੱਖਣ ਦੇ ਤੌਰ ਤਰੀਕਿਆਂ ਦਾ ਦੇਸ਼ ਦੇ ਜਿਆਦਾਤਰ ਇਲਾਕਿਆਂ ਵਿੱਚ ਸਹੀ ਢੰਗ ਨਾਲ ਪਾਲਣ ਨਹੀਂ ਹੋਇਆ| ਅਜਿਹੇ ਵਿੱਚ ਆਵਾਰਾ ਹਿੰਸਕ ਕੁੱਤਿਆਂ ਨਾਲ ਨਜਿਠਣ ਲਈ ਕੁੱਤਿਆਂ ਨੂੰ ਹੀ ਰਾਤੋਂ ਰਾਤ ਠਿਕਾਣੇ ਲਗਾਉਣਾ ਸਭ ਤੋਂ ਪ੍ਰਭਾਵੀ ਉਪਾਅ ਕਰਾਰ ਦਿੱਤਾ ਜਾਂਦਾ ਹੈ, ਜਿਸ ਨਾਲ ਸੱਮਸਿਆ ਸ਼ਾਇਦ ਹੀ ਪੂਰੀ ਖਤਮ ਹੁੰਦੀ ਹੋਵੇ|
ਡਾ. ਸੰਜੇ ਵਰਮਾ

Leave a Reply

Your email address will not be published. Required fields are marked *