ਹੀਥਰੋ ਏਅਰਪੋਰਟ ਤੇ ਡਰੋਨ ਉਡਣ ਕਾਰਨ ਹਵਾਈ ਉਡਾਣਾਂ ਰੋਕੀਆਂ

ਲੰਡਨ, 9 ਜਨਵਰੀ (ਸ.ਬ.) ਬ੍ਰਿਟੇਨ ਦੇ ਹੀਥਰੋ ਏਅਰਪੋਰਟ ਤੇ ਡਰੋਨ ਦਿਖਾਈ ਦੇਣ ਤੋਂ ਬਾਅਦ ਉਡਾਣਾਂ ਰੋਕ ਦਿੱਤੀਆਂ ਗਈਆਂ ਹਨ| ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦਸੰਬਰ ਵਿਚ ਗੈਟਵਿਕ ਏਅਰਪੋਰਟ ਤੇ ਵੱਖ-ਵੱਖ ਸਮੇਂ ਵਿਚ ਤਿੰਨ ਸ਼ੱਕੀ ਡਰੋਨ ਦਿਖਣ ਤੋਂ ਬਾਅਦ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ| ਹੀਥਰੋ ਦੀ ਬੁਲਾਰਣ ਨੇ ਕਿਹਾ ਕਿ ਏਵੀਏਸ਼ਨ ਸੁਰੱਖਿਆ ਨੂੰ ਕਿਸੇ ਵੀ ਤਰ੍ਹਾਂ ਦਾ ਖਤਰਾ ਦੇਖਦੇ ਹੋਏ ਏਅਰਪੋਰਟ ਪੁਲੀਸ ਨਾਲ ਕੰਮ ਕਰ ਰਹੀ ਹੈ|
ਉਨ੍ਹਾਂ ਨੇ ਕਿਹਾ ਕਿ ਜਰੂਰੀ ਕਦਮ ਚੁੱਕਦੇ ਹੋਏ ਅਸੀਂ ਜਾਂਚ ਹੋਣ ਤੱਕ ਉਡਾਨਾਂ ਰੋਕ ਦਿੱਤੀਆਂ ਹਨ| ਯਾਤਰੀਆਂ ਨੂੰ ਹੋਣ ਵਾਲੀ ਅਸੁਵਿਧਾ ਤੇ ਸਾਨੂੰ ਖੇਦ ਹੈ| ਕ੍ਰਿਸਮਸ ਦੀਆਂ ਛੁੱਟੀਆਂ ਵੇਲੇ ਗੈਟਵਿਕ ਏਅਰਪੋਰਟ ਤੇ ਡਰੋਨ ਮੰਡਰਾਉਂਦੇ ਦੇਖੇ ਜਾਣ ਤੋਂ ਬਾਅਦ ਪੈਦਾ ਹੋਏ ਸੰਕਟ ਕਾਰਨ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ| ਇਸ ਸਮੱਸਿਆ ਨਾਲ ਨਜਿਠਣ ਲਈ ਫੌਜ ਬੁਲਾਈ ਗਈ ਸੀ|

Leave a Reply

Your email address will not be published. Required fields are marked *