‘ਹੀਰੋ’ ਹੈਲੀਕਾਪਟਰ ਪਾਇਲਟ ਨੇ ਆਪਣੀ ਜਾਨ ਤੇ ਖੇਡ ਕੇ ਬਚਾਈਆਂ ਕਈ ਜਾਨਾਂ

ਸਿਡਨੀ, 18 ਅਪ੍ਰੈਲ (ਸ.ਬ.) ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿੱਚ ਬੀਤੇ ਹਫਤੇ ਜੰਗਲੀ ਝਾੜੀਆਂ ਨੂੰ ਅੱਗ ਲੱਗ ਗਈ ਸੀ, ਜਿਸ ਕਾਰਨ ਅੱਗ ਬੇਕਾਬੂ ਹੋ ਗਈ| ਅੱਗ ਤੇ ਕਾਬੂ ਪਾਉਣ ਲਈ ਫਾਇਰ ਫਾਈਟਰਾਂ ਅਤੇ ਹੈਲੀਕਾਪਟਰਾਂ ਦੀ ਮਦਦ ਲਈ ਗਈ| ਸਿਡਨੀ ਦੇ ਕੋਸੀਸ਼ੀਜ਼ਕੋ ਨੈਸ਼ਨਲ ਪਾਰਕ ਵਿੱਚ ਅਣਗਿਣਤ ਘਰਾਂ ਵਿੱਚ ਰਹਿੰਦੇ ਲੋਕਾਂ ਦੀ ਰੱਖਿਆ ਕਰਨ ਭੇਜਿਆ ਗਿਆ ਇਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ| ਇਸ ਹੈਲੀਕਾਪਟਰ ਵਿੱਚ ਫਿਲ ਓ ਡਿਸਕੋਲ ਨਾਂ ਦਾ 45 ਸਾਲਾ ਪਾਇਲਟ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ| ਹੈਲੀਕਾਪਟਰ ਬੀਤੇ ਦਿਨੀਂ ਹਾਦਸੇ ਦਾ ਸ਼ਿਕਾਰ ਹੋਇਆ| ਜੰਗਲੀ ਝਾੜੀਆਂ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਹੈਲੀਕਾਪਟਰ ਜ਼ਰੀਏ ਪਾਣੀ ਦੀਆਂ ਬੌਛਾਰਾਂ ਕੀਤੀਆਂ ਜਾ ਰਹੀਆਂ ਸਨ| ਪਾਇਲਟ ਨੇ ਆਪਣੀ ਜਾਨ ਤੇ ਖੇਡ ਕੇ ਕਈ ਲੋਕਾਂ ਦੀਆਂ ਜਾਨਾਂ ਬਚਾਈਆਂ|
ਹਾਦਸੇ ਵਿਚ ਗੰਭੀਰ ਜ਼ਖਮੀ ਹੋਏ ਪਾਇਲਟ ਨੂੰ ਕੈਨਬਰਾ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ| ਉਸ ਦਾ ਸਿਰ ਅਤੇ ਰੀੜ੍ਹ ਦੀ ਹੱਡੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਏ ਹਨ| ਇਸ ਤੋਂ ਪਹਿਲਾਂ 2005 ਵਿੱਚ ਕੈਨੇਡਾ ਵਿਚ ਭਿਆਨਕ ਅੱਗ ਲੱਗ ਗਈ, ਜਿਸ ਵਿੱਚ ਫਿਲ ਦਾ ਚਿਹਰਾ ਬੁਰੀ ਤਰ੍ਹਾਂ ਝੁਲਸ ਗਿਆ ਸੀ| ਓਧਰ ਸਿਵਲ ਹਵਾਬਾਜ਼ੀ ਸੁਰੱਖਿਆ ਅਥਾਰਿਟੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਹੈਲੀਕਾਪਟਰ ਉਸ ਥਾਂ ਤੇ ਗਿਆ ਸੀ, ਜਿੱਥੇ ਬਹੁਤ ਵੱਡੀ ਮਾਤਰਾ ਵਿੱਚ ਅੱਗ ਲੱਗੀ ਹੋਈ ਸੀ| ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਬੀਤੇ ਸ਼ਨੀਵਾਰ ਦੀ ਦੁਪਹਿਰ ਨੂੰ ਲੱਗੀ ਅਤੇ ਸਿਡਨੀ ਦੇ ਤਕਰੀਬਨ 3330 ਹੈਕਟੇਅਰ ਜ਼ਮੀਨ ਤੇ ਫੈਲ ਗਈ|

Leave a Reply

Your email address will not be published. Required fields are marked *