ਹੁਣੇ ਵੀ ਘੱਟ ਨਹੀਂ ਹੋਇਆ ਵੱਖ-ਵੱਖ ਵਰਗਾਂ ਤੇ ਨੋਟਬੰਦੀ ਦਾ ਅਸਰ

ਐਸ ਏ ਐਸ ਨਗਰ, 8 ਅਪ੍ਰੈਲ (ਸ.ਬ.) ਭਾਰਤ ਵਿਚ ਮੋਦੀ ਸਰਕਾਰ ਵਲੋਂ ਨੋਟਬੰਦੀ ਕਰਕੇ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਨੂੰ ਬੰਦ ਕਰਕੇ ਨਵੇਂ 500 ਅਤੇ 2000 ਦੇ ਨੋਟ ਚਲਾਉਣ ਦੇ ਕਈ ਮਹੀਨਿਆਂ ਬਾਅਦ ਵੀ ਅਜੇ ਤੱਕ ਨੋਟਬੰਦੀ ਦਾ ਅਸਰ ਵੱਖ ਵੱਖ ਵਰਗਾਂ ਅਤੇ ਵਪਾਰ ਉਪਰ ਦਿਖਾਈ ਦੇ ਰਿਹਾ ਹੈ| ਅਜੇ ਵੀ ਹਾਲ ਇਹ ਹੈ ਕਿ ਮਾਰਕੀਟ  ਵਿਚ ਕਿਸੇ ਵੀ ਦੁਕਾਨਦਾਰ }ਨੂੰ ਉਸਦੇ ਕੰਮ ਕਾਜ ਬਾਰੇ ਪੁਛਿਆ ਜਾਵੇ ਤਾਂ ਉਸਦਾ ਕਹਿਣਾ ਹ ੈਕਿ ਕੰਪ ਕਾਜ ਤਾਂ ਇਕ ਤਰਾਂ ਠੱਪ ਹੀ ਪਿਆ ਹੈ ਜਾਂ ਆਈ ਚਲਾਈ ਹੋ ਰਹੀ ਹੈ| ਕੋਈ ਵੀ ਦੁਕਾਨਦਾਰ ਆਪਣੀ ਦੁਕਾਨ ਉਪਰ ਗਾਹਕਾਂ ਦੀ ਭੀੜ ਅਤੇ ਮੋਟੀ ਕਮਾਈ ਹੋਣ ਦਾ ਦਾਅਵਾ ਨਹੀਂ ਕਰਦਾ|
ਨੋਟਬੰਦੀ ਦੀ ਸਭ ਤੋਂ ਵੱਡੀ ਮਾਰ ਪ੍ਰਾਪਰਟੀ ਦੇ ਧੰਦੇ ਉਪਰ ਪਈ ਹੈ|  ਪ੍ਰਾਪਰਟੀ ਦੇ ਧੰਦੇ ਉਪਰ ਨੋਟਬੰਦੀ ਦਾ ਅਜੇ ਵੀ ਅਸਰ ਏਨਾ ਜਿਆਦਾ ਹੈ ਕਿ ਜਮੀਨ ਜਾਇਦਾਦ ਦੀ ਕੋਈ ਵੀ ਖਰੀਦ ਫਰੋਖਤ ਕਿਸੇ ਵੀ ਸ਼ਹਿਰ ਵਿਚ ਨਹੀਂ ਹੋ ਰਹੀ| ਹੁਣ ਭਾਵੇਂ ਕਿ ਪ੍ਰਸਾਸਨ ਨੇ ਕੁਲੈਕਟਰ ਰੇਟ ਵੀ ਘਟਾ ਦਿਤੇ ਹਨ ਫਿਰ ਵੀ ਪ੍ਰਾਪਰਟੀ ਦਾ ਧੰਦਾ ਮੰਦੀ ਦੀ ਮਾਰ ਹੇਠ ਹੈ| ਹਾਲ ਤਾਂ ਇਹ ਹੈ ਕਿ ਕਈ ਕਾਲੋਨੀਆਂ ਵਿਚ ਪਲਾਟਾਂ ਵਾਸਤੇ ਕੋਈ ਗਾਹਕ ਹੀ ਨਾ ਮਿਲਣ ਕਰਕੇ ਕਣਕ ਬੀਜੀ ਪਈ ਹੈ , ਜੋ ਕਿ ਹੁਣ ਪੱਕ ਚੁਕੀ ਹੈ| ਇਸ ਤੋਂ ਹੀ ਪ੍ਰਾਪਰਟੀ ਦੇ ਧੰਦੇ ਦੇ ਬੁਰੇ ਹਾਲ ਦਾ ਪਤਾ ਚਲ ਜਾਂਦਾ ਹੈ| ਜਦੋਂ ਕੇਂਦਰ ਸਰਕਾਰ ਨੇ ਅਚਾਨਕ ਹੁਕਮ ਜਾਰੀ ਕਰਦਿਆਂ ਨੋਟਬੰਦੀ ਕੀਤੀ ਸੀ ਤਾਂ  ਪ੍ਰਾਪਰਟੀ ਦੀ ਖਰੀਦੇ ਵੇਚ ਦੇ ਜਿਹੜੇ ਸੌਦੇ ਹੋ ਰਹੇ ਸਨ ਉਹ ਵੀ ਇਕ ਦਮ ਹੀ ਅੱਧ ਵਿਚਾਲੇ ਜਿਹੇ ਹੀ ਲਟਕ ਗਏ ਸਨ, ਜਿਹਨਾਂ ਵਿਚੋਂ ਕਈ ਸੌਦੇ ਅਜੇ ਵੀ ਸਿਰੇ ਨਹੀਂ ਚੜੇ| ਜਿਹੜੇ ਲੋਕਾਂ ਨੇ ਆਪਣੇ ਮਕਾਨ ਲੈਣ ਲਈ ਸਾਈਆਂ ਵੀ ਦਿਤੀਆਂ ਹੋਈਆਂ ਸਨ, ਉਹਨਾਂ ਨੇ ਵੀ ਮਕਾਨ ਲੈਣ ਤੋਂ ਕੋਰੀ ਨਾਂਹ ਕਰ ਦਿਤੀ ਹੈ  ਅਤੇ ਆਪਣਾ ਦਿਤਾ ਹੋਇਆ ਬਿਆਨਾ ਵੀ ਛੱਡ ਦਿਤਾ ਹੈ|  ਇਸ ਤਰਾਂ ਪ੍ਰਾਪਰਟੀ ਦੇ ਭਾਅ ਨੋਟਬੰਦੀ ਤੋਂ ਬਾਅਦ ਕਾਫੀ ਹੇਠਾਂ ਆ ਗਏ ਹਨ| ਹ ੁਣ ਕੈਪਟਨ ਸਰਕਾਰ ਦੇ ਆਉਣ ਤੋਂ ਬਾਅਦ ਇਹ ਜਰੂਰ ਆਸ ਬਣ ਗਈ ਹੈ ਕਿ ਪੰਜਾਬ ਵਿਚ ਪ੍ਰਾਪਰਟੀ ਦਾ ਕਾਰੋਬਾਰ ਮੁੜ ਪੈਰਾਂ ਸਿਰ ਹੋ             ਜਾਵੇਗਾ|
ਹਰ ਤਰਾਂ ਦੇ ਵਪਾਰ ਉਪਰ ਹੀ ਅਜੇ ਵੀ ਨੋਟਬੰਦੀ ਕਾਰਨ ਆਏ ਮੰਦੇ ਦੀ  ਮਾਰ ਦਿਖਾਈ ਦੇ ਰਹੀ ਹੈ| ਕੁਝ ਲੋਕਾਂ ਦਾ ਕਹਿਣਾ ਹੈ ਕਿ ਨੋਟਬੰਦੀ ਕਾਰਨ ਭਾਰਤ ਕਈ ਸਾਲ ਪਿੱਛੇ ਚਲਿਆ ਗਿਆ ਹੈ| ਦੂਜੇ ਪਾਸੇ ਕੁਝ  ਮੋਦੀ ਭਗਤ ਇਸ ਨੂੰ ਇਨਕਲਾਬ ਮੰਨ ਰਹੇ ਹਨ| ਭਾਵੇਂ ਕਿ ਹ ੁਣ ਬੈਂਕਾਂ ਵਿਚੋਂ ਆਮ ਵਾਂਗ ਪੈਸੇ ਮਿਲਣੇ ਸ਼ੁਰੂ ਹੋ ਗਏ ਹਨ, ਪਰ ਲੰਮਾਂ ਸਮਾਂ ਬੈਂਕਾਂ ਅਤੇ ਏ ਟੀ ਐਮਾਂ ਅੱਗੇ ਵੀ ਲੋਕਾਂ ਦੀਆਂ ਭਾਰੀ ਭੀੜਾਂ ਲਗੀਆਂ ਰਹੀਆਂ| ਹਰ ਵਿਅਕਤੀ ਹੀ ਇਹ ਦੁਖ ਰੋ ਰਿਹਾ ਸੀ ਕਿ ਉਸ ਨੂੰ ਜਰੂਰੀ ਕੰਮ ਲਈ ਪੇਸੇ ਚਾਹੀਦੇ ਸਨ ਪਰ ਉਸਦੀ ਵਾਰੀ  ਆਉਣ ਤੱਕ ਬੈਂਕ ਅਤੇ ਏ ਟੀ ਐਮ ਵਿਚੋਂ ਪੈਸੇ ਹੀ ਮੁੱਕ ਗਏ| ਕਈ ਬੈਂਕਾਂ ਵਿਚ ਤਾਂ ਕਈ ਕਈ ਦਿਨ ਕੈਸ ਹੀ ਨਹੀਂ ਸੀ ਆਉਂਦਾ  ਅਤੇ ਕਈ ਬ ੈਂਕਾਂ ਵਿਚ ਗਾਹਕਾਂ ਨੁੰ ਸਿਰਫ ਇਕ ਇਕ ਹਜਾਰ ਰੁਪਏ ਹੀ ਦਿਤੇ ਜਾ ਰਹੇ ਸਨ| ਅਜੇ ਵੀ ਕੁਝ ਬੈਂਕਾਂ ਵਿਚ ਲੋਕਾਂ ਨੂੰ ਪੈਸੇ ਲੈਣ ਵਿਚ ਕੁਝ ਪ੍ਰੇਸਾਨੀ ਹੋ ਰਹੀ ਹੈ ਪਰ ਜਿਆਦਾਤਰ ਬੈਂਕਾਂ ਵਿਚ ਪੈਸੇ ਦਾ ਲੈਣ ਦੇਣ ਆਮ ਵਾਂਗ ਹੋਣ ਲੱਗ ਪਿਆ ਹੈ|
ਇਸ ਤੋਂ ਇਲਾਵਾ ਰੇਹੜੀਆਂ ਵਾਲਿਆਂ ਤੋਂ ਲੈ ਕੇ ਵੱਡੇ ਵੱਡੇ  ਸ਼ੋਅਰੂਮਾਂ ਉਪਰ ਵੀ ਨੋਟਬੰਦੀ ਬਹੁਤ ਅਸਰ ਦਿਖਾ ਚੁਕੀ ਹੈ ਅਤੇ ਇਸਦਾ ਅਸਰ ਅਜੇ ਵੀ ਕੁਝ ਹੱਦ ਤਕ ਜਾਰੀ ਹੈ| ਮਾਰਕੀਟ ਵਿਚ ਵਪਾਰੀ ਇਕ ਤਰਾਂ ਵਿਹਲੇ ਜਿਹੇ ਹੀ ਹੋ ਕੇ ਰਹਿ ਗਏ ਹਨ| ਇਹ ਹੀ ਹਾਲ ਟਰਾਂਸਪੋਰਟ ਖੇਤਰ ਦਾ ਹੈ| ਜਿਹੜੀਆਂ ਗੱਡੀਆਂ ਹ ਰ ਦਿਨ ਹੀ ਸਮਾਨ ਨਾਲ ਲੱਦੀਆਂ ਰਹਿੰਦੀਆਂ ਸਨ ਉਹ ਵੀ ਹੁਣ ਖਾਲੀ ਖੜੀਆਂ ਹਨ| ਹਰ ਪਾਸੇ ਹੀ ਅਜੇ ਵੀ ਮੰਦੀ ਦਾ ਅਸਰ ਦਿਖਾਈ ਦੇ ਰਿਹਾ ਹੈ| ਕਣਕ ਦਾ ਸੀਜਨ ਆਉਣ ਕਰਕੇ ਆਉਣ ਵਾਲੇ ਦਿਨਾਂ ਵਿਚ ਜਰੂਰ ਵੱਖ ਵੱਖ ਖੇਤਰਾਂ ਵਿਚ ਤੇਜੀ ਆ ਸਕਦੀ ਹੈ|

Leave a Reply

Your email address will not be published. Required fields are marked *