ਹੁਣੇ ਵੀ ਦੂਰ ਨਹੀਂ ਹੋਈਆਂ ਦੇਸ਼ ਵਿੱਚ ਨੋਟਬੰਦੀ ਕਾਰਨ ਪੈਦਾ ਹੋਈਆਂ ਪ੍ਰੇਸ਼ਾਨੀਆਂ

ਸੰਸਦ ਦੇ ਬਜਟ ਸੈਸਨ ਵਿੱਚ ਨੋਟਬੰਦੀ ਛਾਈ ਹੋਈ ਹੈ| ਸਾਰੀਆਂ ਚਰਚਾਵਾਂ ਇਸ ਦੇ ਆਲੇ ਦੁਆਲੇ ਹੀ ਘੁੰਮ ਰਹੀਆਂ ਹਨ| ਸਾਇਦ ਸੱਤਾ ਪੱਖ ਅਤੇ ਵਿਰੋਧੀ ਧਿਰ , ਦੋਵਾਂ ਨੂੰ ਲੱਗਦਾ ਹੈ ਕਿ ਉੱਤਰ ਪ੍ਰਦੇਸ਼ ਸਮੇਤ ਪੰਜ ਰਾਜਾਂ ਦੀਆਂ ਚੋਣਾਂ ਵਿੱਚ ਨੋਟਬੰਦੀ ਸਭ ਤੋਂ ਵੱਡਾ ਮੁੱਦਾ ਹੈ| ਜਨਤਾ ਦਾ ਫੈਸਲਾ ਕੀ ਹੋਵੇਗਾ, ਇਸ ਵਿੱਚ ਤਾਂ ਅਜੇ ਇਕ ਮਹੀਨੇ ਦਾ ਸਮਾਂ ਹੈ ਪਰੰਤੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਤੇ ਹੋਈ ਚਰਚਾ ਦਾ ਜਵਾਬ ਦਿੰਦੇ ਹੋਏ ਇਸ ਨੂੰ ਵਿਸਵ ਦਾ ਅੱਜ ਤਕ ਦਾ ਸਭ ਤੋਂ ਵੱਡਾ ਫੈਸਲਾ ਦੱਸਦੇ ਹੋਏ ਇਕ ਨਵੀਂ ਬਹਿਸ ਛੇੜ ਦਿੱਤੀ| ਨੋਟਬੰਦੀ ਨਿਸ਼ਚਿਤ ਰੂਪ ਇਕ ਸਾਹਤਕ ਫੈਸਲਾ ਸੀ| ਅਤੇ ਜਿਵੇਂ ਕਿ ਮੋਦੀ ਕਹਿੰਦੇ ਹਨ, ਉਨ੍ਹਾਂ ਤੋਂ ਇਲਾਵਾ ਕੋਈ ਹੋਰ ਇਸ ਤਰ੍ਹਾਂ ਦਾ ਫੈਸਲਾ ਨਹੀਂ ਲੈ ਸਕਦਾ, ਕੁਝ ਮਾਇਨਿਆਂ ਵਿੱਚ ਸਹੀ ਹੋ ਸਕਦਾ ਹੈ| ਪਰੰਤੂ ਕਿਸੇ ਵੀ ਫੈਸਲੇ ਦਾ ਸਾਹਸਕ ਜਾਂ ਦੁਰਹਾਸਿਕ ਹੋਣਾ ਉਸ ਤੋਂ ਵੱਡਾ ਫੈਸਲਾ ਨਹੀਂ ਬਣਾ ਸਕਦਾ|
ਜਲਦਬਾਜੀ ਕਿਉਂ
ਅਖੀਰ ਵਿੱਚ ਇਤਿਹਾਸ ਹੀ ਇਹ ਫੈਸਲਾ ਕਰਦਾ ਹੈ ਕਿ ਕਿਸੇ ਖਾਸ ਰਾਜਨੀਤਿਕ ਫੈਸਲੇ ਨਾਲ ਆਮ ਲੋਕਾਂ ਦੀ ਜਿੰਦਗੀ ਵਿੱਚ ਕਿਸ ਤਰ੍ਹਾਂ ਦਾ ਬਦਲਾਅ ਆਇਆ| ਫਿਲਹਾਲ ਤਾਂ ਨੋਟਬੰਦੀ ਤੋਂ ਬਾਅਦ ਲੋਕਾਂ ਦੀਆਂ ਲੰਬੀਆਂ ਕਤਾਰਾਂ, 140 ਦੇ ਨਜਦੀਕ ਹੋਈਆਂ ਮੌਤਾਂ, ਕੰਮ ਧੰਦਿਆਂ ਦੇ ਅਕਾਲ, ਜੀ ਡੀ ਪੀ ਵਿੱਚ ਗਿਰਾਵਟ ਅਤੇ ਵਪਾਰ ਵਿਚ ਮੰਦੀ ਦੀਆਂ ਖਬਰਾਂ ਹੀ ਜਿਆਦਾ ਸਾਹਮਣੇ ਆ ਰਹੀਆਂ ਹਨ| ਖੁਦ ਪ੍ਰਧਾਨ ਮੰਤਰੀ ਵੀ ਕਹਿ ਰਹੇ ਹਨ ਕਿ ਇਸ ਦੇ ਫਾਇਦੇ ਬਾਅਦ ਵਿੱਚ ਸਾਹਮਣੇ ਆਉਣਗੇ| ਹੋ ਸਕਦਾ ਹੈ, ਅਜਿਹਾ ਹੋਵੇ| ਜਦੋਂ ਇਹ ਸਾਬਿਤ ਹੋ ਜਾਵੇਗਾ ਕਿ ਨੋਟਬੰਦੀ ਦੇਸ਼ ਦੇ ਆਮ ਲੋਕਾਂ ਦੇ ਲਈ ਕਿੰਨੀ ਜਿਆਦਾ ਫਾਇਦੇਮੰਦ ਹੈ, ਉਦੋਂ ਨਿਯਮਤ ਰੂਪ ਨਾਲ ਇਸ ਨੂੰ ਇਕ ਚੰਗਾ ਫੈਸਲਾ ਕਿਹਾ ਜਾਵੇਗਾ, ਪਰ ਹੁਣ ਵੀ ਸਥਿਤੀ ਵਿੱਚ ਇਸ ਨੂੰ ਸਭ ਤੋਂ ਵੱਡਾ ਫੈਸਲਾ ਕਹਿਣਾ ਨਾ ਸਿਰਫ ਜਲਦਬਾਜੀ ਹੋਵੇਗੀ ਬਲਕਿ ਬਾਕੀ ਦੁਨੀਆਂ ਨੂੰ ਤਾਂ ਛੱਡੋ, ਪਿਛਲੇ ਪੰਜਾਹ ਸਾਲ ਦੇ ਭਾਰਤੀ ਇਤਿਹਾਸ ਵਿੱਚ ਹੀ ਲਏ ਜਾ ਚੁੱਕੇ ਕਈ ਵੱਡੇ ਫੈਸਲਿਆਂ ਦੇ ਨਾਲ ਅਨਿਆ ਵੀ ਹੋਵੇਗਾ|
ਪ੍ਰਧਾਨ ਮੰਤਰੀ ਵਾਰ ਵਾਰ ਕਹਿ ਰਹੇ ਹਨ ਕਿ ਇੰਦਰਾ ਗਾਂਧੀ ਵੀ ਨੋਟਬੰਦੀ ਦਾ ਫੈਸਲਾ ਲੈਣ ਦੀ ਹਿੰਮਤ ਨਹੀਂ ਜੁਟਾ ਸਕੀ| ਇਹ ਕਹਿੰਦੇ ਹੋਏ ਜਾਣ ਅਣਜਾਣੇ ਵਿੱਚ ਇੰਦਰਾ ਗਾਂਧੀ ਦੇ ਸਾਹਸਕ ਵਿਅਕਤੀਤਵ ਨੂੰ ਦਰਸਾ ਵੀ ਰਹੇ ਹਨ| ਪਰੰਤੂ ਅਸੀਂ ਜਵਾਹਰ ਲਾਲ ਨਹਿਰੂ ਨੂੰ ਭੁਲਾ ਕੇ ਸਿਰਫ ਇੰਦਰਾ ਗਾਂਧੀ ਦੇ ਫੈਸਲਿਆਂ ਤੇ ਆਪਣਾ ਧਿਆਨ ਕੇਂਦਰਿਤ ਕਰੀਏ ਤਾਂ ਉਨਾਂ ਦੇ ਤਿੰਨ ਵੱਡੇ ਸਾਹਸਕ ਫੈਸਲੇ ਸਮੇਂ ਦੀ ਕਸੌਟੀ ਤੇ ਖਰੇ ਸਾਬਿਤ ਹੋ ਚੁੱਕੇ ਹਨ| ਅੱਜ ਤੋਂ ਲਗਭਗ ਪੰਜਾਹ ਸਾਲ ਪਹਿਲਾਂ ਇੰਦਰਾ ਗਾਂਧੀ ਨੇ ਬੈਂਕਾਂ ਦਾ ਰਾਸ਼ਟਰੀਕਰਣ ਕਰਕੇ ਪੂੰਜੀਪਤੀਆਂ ਦੇ ਲਾਭ ਦੇ ਲਈ ਚਲਣ ਵਾਲੇ ਬੈਂਕਾਂ ਨੂੰ ਸਿੱਧੇ ਪਬਲਿਕ ਸੈਕਟਰ ਵਿੱਚ ਲਿਆ ਦਿੱਤਾ ਸੀ ਅਤੇ ਉਨ੍ਹਾਂ ਨੂੰ ਜਨਹਿਤ ਵਿੱਚ ਚਲਣ ਲਈ ਮਜਬੂਰ ਕਰ ਦਿੱਤਾ| ਹੁਣ ਦਸ ਸਾਲ ਪਹਿਲਾਂ 2007 ਵਿਚ ਜੋ ਵਿਸ਼ਵ ਵਿਆਪੀ ਮੰਦੀ ਆਈ ਸੀ, ਉਦੋਂ ਇਸ ਰਾਸ਼ਟਰੀਕ੍ਰਿਤ ਬੈਂਕਾਂ ਦੇ ਸਹਾਰੇ ਭਾਰਤ ਮੰਦੀ ਦੇ ਅਸਰ ਤੋਂ ਬਚ ਨਿਕਲਿਆ|
ਦੂਜਾ ਵੱਡਾ ਫੈਸਲਾ ਇੰਦਰਾ ਗਾਂਧੀ ਨੇ ਰਾਜਾ ਰਾਣੀਆਂ ਦੇ ਪ੍ਰਿਵੀਪਰਸ ਅਤੇ ਵਿਸ਼ੇਸ਼ਅਧਿਕਾਰ ਖਤਮ ਕਰਕੇ ਲਿਆ| ਇਕ ਹੀ ਫੈਸਲੇ ਨੇ ਰਾਜਾ ਅਤੇ ਰੰਕ ਦੋਵਾਂ ਨੂੰ ਅਧਿਕਾਰਾਂ ਦੇ ਮਾਮਲੇ ਵਿੱਚ ਬਰਾਬਰੀ ਤੇ ਲਿਆ ਖੜਾ ਕਰ ਦਿੱਤਾ ਸੀ| ਇਹਨਾਂ ਦੋਵਾਂ ਫੈਸਲਿਆਂ ਨੂੰ ਦੁਨੀਆਂ ਦੇ ਦਸ ਸਭ ਤੋਂ ਵੱਡੇ ਆਰਥਿਕ ਫੈਸਲਿਆਂ ਵਿੱਚ ਸੁਮਾਰ ਕੀਤਾ ਜਾਂਦਾ ਹੈ| ਤੀਜਾ ਫੈਸਲਾ ਸਾਇਦ ਇਨ੍ਹਾਂ ਤੋਂ ਕਿਤੇ ਜਿਆਦਾ ਵੱਡਾ ਅਤੇ ਭਾਰਤ ਇਤਿਹਾਸ ਹੀ ਨਹੀਂ, ਭੂਗੋਲ ਬਦਲਣ ਵਾਲਾ ਵੀ ਸੀ| ਇਸ ਦੀ ਧਮਕ ਪੂਰੀ ਦੁਨੀਆਂ ਵਿੱਚ ਗੂੰਜੀ ਸੀ| ਇਹ ਫੈਸਲਾ ਸੀ ਪਾਕਿਸਤਾਨ ਦੇ ਚੁੰਗਲ ਤੋਂ        ਬੰਗਲਾਦੇਸ਼ ਨੂੰ ਮੁਕਤ ਕਰਵਾਉਣ ਦਾ| ਇੰਦਰਾ ਗਾਂਧੀ ਨੇ ਆਪਣੇ ਇਸ ਫੈਸਲੇ ਨਾਲ ਇਕ ਨਵੇਂ ਦੇਸ਼ ਦਾ ਨਿਰਮਾਣ ਕਰਵਾ ਦਿੱਤਾ| ਅਮਰੀਕਾ ਨੇ ਧਮਕੀ ਦਿੱਤੀ ਕਿ ਇਹ ਆਪਣਾ ਸੱਤਵਾਂ ਸਮੁੰਦਰੀ ਲੜਾਕੂ ਜਹਾਜ ਬੰਗਲਾ ਦੀ ਖਾੜੀ ਵੱਲ ਰਵਾਨਾ ਕਰ ਰਿਹਾ ਹੈ, ਪਰ ਉਸ ਸਮੇਂ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇਟ ਦਾ ਜਵਾਬ ਪੱਥਰ ਨਾਲ ਦਿੰਦੇ ਹੋਏ ਕਿਹਾ ਕਿ ਸੱਤਵਾਂ ਨਹੀਂ ਅੱਠਵਾਂ ਜਹਾਜ ਭੇਜ ਦਿਉ ਉਦੋਂ ਵੀ ਭਾਰਤ ਆਪਣੇ ਕਦਮ ਪਿੱਛੇ ਨਹੀਂ  ਕਰੇਗਾ|
ਕੋਈ ਵੀ ਫੈਸਲਾ ਆਪਣੇ ਸਮੇਂ ਅਤੇ ਹਾਲਾਤਾਂ ਦੇ ਹਿਸਾਬ ਨਾਲ ਹੁੰਦਾ ਹੈ| ਇਸ ਲਈ ਸਭ ਤੋਂ ਵੱਡਾ ਫੈਸਲਾ ਜਿਵੇਂ ਕੋਈ ਚੀਜ ਨਹੀਂ ਹੁੰਦੀ| ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਮਿੱਤਰ ਦੇਸ਼ਾਂ ਨੇ ਜਰਮਨੀ ਦੀ ਦੀਵਾਰ ਬਣਾਉਣ ਦਾ ਨਾ ਸਿਰਫ ਵੱਡਾ ਫੈਸਲਾ ਲਿਆ ਬਲਕਿ ਉਸ ਦਾ ਨਿਰਮਾਣ ਕਰਵਾ ਵੀ ਦਿੱਤਾ| ਪਰੰਤੂ ਇਕ ਸਮਾਂ ਆਇਆ ਕਿ ਉਹ ਦੀਵਾਰ ਟੁੱਟ ਗਈ ਅਤੇ ਉਸ ਦੇ ਨਾਲ ਹੀ ਉਹ ਫੈਸਲਾ ਮਿਟ ਗਿਆ| ਇਸੇ ਤਰ੍ਹਾਂ ਇਤਿਹਾਸ ਦਾ ਇਕ ਵੱਡਾ ਫੈਸਲਾ ਮੋਹੰਮਦ ਅਲੀ ਨੇ ਲਿਆ ਸੀ|  ਦਿਰਾਰਾਸਟਰਵਾਦ ਦੇ ਆਧਾਰ ਤੇ ਪਾਕਿਸਤਾਨ ਦੇ ਨਿਰਮਾਣ ਦਾ| ਪਰੰਤੂ ਧਰਮ ਦੇ ਆਧਾਰ ਤੇ ਰਾਸ਼ਟਰ ਬਣਾਉਣ ਦਾ ਫੈਸਲਾ 25 ਸਾਲ ਵੀ ਪੂਰੇ ਨਹੀਂ ਕਰ ਸਕਿਆ|
ਨੋਟਬੰਦੀ ਦੇ ਫੈਸਲੇ ਦਾ ਐਲਾਨ ਕਰਦੇ ਹੋਏ ਮੋਦੀ ਨੇ ਕਿਹਾ ਸੀ ਇਸ ਨਾਲ ਕਾਲਾ ਧਨ ਸਮਾਪਤ ਹੋ                ਜਾਵੇਗਾ| ਹੁਣ ਤਕ ਅਜਿਹਾ ਕੋਈ ਤੱਥ ਸਾਹਮਣੇ ਨਹੀਂ ਆਇਆ ਹੈ ਜਿਸ ਤੋਂ ਪਤਾ ਚਲੇ ਕਿ ਇਸ ਕਾਲੇ ਧਨ ਤੇ  ਰੋਕ ਲਗ ਚੁੱਕਿਆ ਹੈ| ਇਸੇ ਤਰ੍ਹਾਂ ਨਕਲੀ ਨੋਟਾਂ ਦੀ ਸਮੱਸਿਆ ਦੇ ਖਤਮ ਹੋਣ  ਦੀ ਗੱਲ ਆਖੀ ਸੀ| ਪਰੰਤੂ ਨਵੇਂ ਦੋ ਹਜਾਰ ਦੇ ਨਕਲੀ ਨੋਟਾਂ ਦੇ ਫੜੇ ਜਾਣ ਤੋਂ ਬਾਅਦ ਇਹ ਦਾਅਵਾ ਵੀ ਸਾਬਿਤ ਨਹੀਂ ਹੋਇਆ| ਜਿੱਥੇ ਤਕ ਅੱਤਵਾਦ ਅਤੇ ਨਕਸਲਵਾਦ ਦੀਆਂ ਸਮੱਸਿਆਵਾਂ ਤੇ ਨੋਟਬੰਦੀ ਦੇ ਪ੍ਰਭਾਵ ਦੀ ਗੱਲ ਹੈ ਤਾਂ ਜਿਵੇਂ ਕਿ ਮੋਦੀ ਨੇ ਰਾਜਸਭਾ ਵਿੱਚ ਕਿਹਾ ਕਿ ਨੋਟਬੰਦੀ ਤੇ ਯੂਨੀਵਰਸਿਟੀਆਂ ਅਤੇ ਹੋਰ ਆਰਥਿਕ ਸੰਸਥਾਨਾਂ ਵਿੱਚ ਸੋਧ ਹੋਣੀ ਚਾਹੀਦੀ ਹੈ, ਕੀ ਪਤਾ ਹੁਣ ਉਥੋਂ ਹੀ ਇਹਨਾਂ ਦਾਅਵਿਆਂ ਦੀ ਸੱਚਾਈ ਤੇ ਕੁਝ ਪ੍ਰਕਾਸ਼ ਪੈ ਸਕੇ| ਅੱਤਵਾਦ ਅਤੇ ਨਕਸਲਵਾਦ ਦੇ ਨਾਲ ਨਵੇਂ ਅਤੇ ਪੁਰਾਣੇ ਨੋਟਾਂ ਦਾ ਕਿਵੇਂ ਅਤੇ ਕਿੰਨਾ ਸਬੰਧ ਬਣਦਾ ਹੈ, ਇਹ ਆਮ ਲੋਕਾਂ ਦੀ ਸਮਝ ਤੋਂ ਪਰੇ ਹੈ|
ਜੁਮਲਾ ਯਾਦ ਕਰੋ
ਪਰ ਅਸਲ ਵਿੱਚ ਨੋਟਬੰਦੀ ਨਾਲ ਆਮ ਆਦਮੀ ਦੇ ਜੀਵਨ ਵਿੱਚ ਖੁਸ਼ਹਾਲੀ ਆਉਂਦੀ ਹੈ ਅਤੇ ਕਾਲਾ ਧਨ ਰੱਖਣ ਵਾਲੇ ਪ੍ਰੇਸ਼ਾਨ ਹੁੰਦੇ ਹਨ, ਤਾਂ ਇਸ ਦੇ ਲਈ ਕੁਝ ਦੇਰ ਹੋਰ ਇੰਤਜਾਰ ਕਰਨ ਵਿੱਚ ਕੋਈ ਹਰਜ ਨਹੀਂ ਹੈ| ਪਰੰਤੂ ਉਹਨਾਂ ਚੰਗੇ ਦਿਨਾਂ ਦੇ ਆਉਣ ਤੋਂ ਪਹਿਲਾਂ ਹੀ ਇਹ ਕਹਿਣਾ ਕਿ ਇਹ ਦੁਨੀਆਂ ਦਾ ਸਭ ਤੋਂ ਵੱਡਾ ਫੈਸਲਾ ਹੈ, ਥੋੜ੍ਹੀ ਜਲਦਬਾਜੀ ਹੈ| ਮੋਦੀ ਨੇ ਇਸ ਤੋਂ ਕਿਤੇ ਜਿਆਦਾ ਵੱਡੇ ਜਿਸ ਫੈਸਲੇ ਦਾ ਸੰਕੇਤ ਦਿੱਤਾ ਸੀ, ਉਸ ਨੂੰ ਪੂਰਾ ਕਰ ਦੇਣਾ ਤਾਂ ਬਹੁਤ ਹੀ ਚੰਗੀ ਗੱਲ ਹੈ| 15-15 ਲੱਖ ਰੁਪਏ ਹਰ ਕਿਸੇ ਦੇ ਬੈਂਕ ਅਕਾਊਂਟ ਵਿੱਚ ਪਵਾਉਣ ਦੇ ਫੈਸਲੇ ਤੋਂ ਵੱਡਾ ਫੈਸਲਾ ਤਾਂ ਨੋਟਬੰਦੀ ਕਿਸੇ ਵੀ ਹਾਲ ਵਿੱਚ ਨਹੀਂ ਹੋ ਸਕਦੀ| ਪਰੰਤੂ ਅਫਸੋਸ ਕਿ ਖੁਦ ਉਨ੍ਹਾਂ ਦੀ ਪਾਰਟੀ ਦੇ ਪ੍ਰਧਾਨ ਨੇ ਹੀ ਇਸ ਨੂੰ ਜੁਮਲਾ ਦੱਸ ਦਿੱਤਾ|
ਸ਼ਕੀਲ ਅਖਤਰ

Leave a Reply

Your email address will not be published. Required fields are marked *