ਹੁਣ ਆਸਟਰੇਲੀਆ ਦੇ ਬਜ਼ਾਰਾਂ ਵਿੱਚ ਵਿਕੇਗੀ ਕੈਂਸਰ ਦੀ ਦਵਾਈ

ਮੈਲਬੌਰਨ, 11ਜਨਵਰੀ (ਸ.ਬ.) ਸਰੀਰ ਦੇ ਕੈਂਸਰ ਸੈਲ ਨੂੰ ਖ਼ਤਮ ਕਰਨ ਵਾਲੀ ਦਵਾਈ ਨੂੰ ਹੁਣ ਵਰਤੋਂ ਕਰਨ ਦੀ ਆਗਿਆ ਮਿਲ ਗਈ ਹੈ| ਲੰਬੀ ਖੋਜ ਤੋਂ ਬਾਅਦ ਇਸ ਨੂੰ ਮੈਲਬੌਰਨ ਵਿੱਚ ਤਿਆਰ ਕੀਤਾ ਗਿਆ ਹੈ ਅਤੇ ਹੁਣ ਇਹ ਬਜ਼ਾਰ ਵਿੱਚ ਵਿਕਣ ਲਈ ਵੀ ਤਿਆਰ ਹੈ| ਇਸ ਦਵਾਈ ਦਾ ਨਾਂ ‘ਵੈਂਕਲੂਟਾ’ ਹੈ ਅਤੇ ਇਹ ਸਰੀਰ ਵਿੱਚ ਮੌਜੂਦ ਕੈਂਸਰ ਸੈਲਾਂ ਨੂੰ ਨਸ਼ਟ ਕਰਨ ਵਿੱਚ ਮਦਦਗਾਰ ਸਾਬਤ ਹੋਈ ਹੈ| ਇਸ ਨੂੰ ਆਖ਼ਰੀ ਆਗਿਆ ‘ਥਰੈਪਿਟਕ ਗੁਡਜ਼ ਐਡਮਿਨੀਸਟਰੇਸ਼ਨ’ (ਟੀ. ਜੇ. ਏ.) ਨੇ ਦਿੱਤੀ ਹੈ|

ਮੀਡੀਆ ਰਿਪੋਰਟਾਂ ਮੁਤਾਬਕ ਇਸ ਦਵਾਈ ਦਾ ਸੇਵਨ ਲਿਫੋਕੇਟਿਕ ਲਊਕੋਮੀਆ ਦਾ ਰੋਗੀ ਵੀ ਕਰ ਸਕਦਾ ਹੈ| ਅਮਰੀਕਾ ਵਿੱਚ ਇਸ ਨੂੰ ਪਿਛਲੇ ਸਾਲ ਅਗਸਤ ਵਿੱਚ ਵਿੱਕਰੀ ਦੀ ਇਜ਼ਾਜਤ ਮਿਲੀ ਸੀ| ਜਾਣਕਾਰੀ ਮੁਤਾਬਕ ਜਿਨ੍ਹਾਂ ਰੋਗੀਆਂ ਤੇ ਹੋਰ ਦਵਾਈਆਂ ਦੀ ਵਰਤੋਂ ਕਾਰਗਰ ਸਾਬਤ ਨਹੀਂ ਹੋ ਰਹੀ ਹੈ ਅਤੇ ਜਿਹੜੇ ਰੋਗੀ ਦੂਜੀ ਥੈਰੇਪੀ ਅਤੇ ਜਾਣ ਦੇ ਕਾਬਲ ਨਹੀਂ ਹਨ, ਉਨ੍ਹਾਂ ਲਈ ਇਹ ਦਵਾਈ ਕਾਫੀ ਕਾਰਗਰ ਸਾਬਤ        ਹੋਵੇਗੀ| ਵੈਨੇਜਵਕਲਾਊ ਬੀ. ਸੀ. ਐਲ.-2 ਪ੍ਰੋਟੀਨ ਨੂੰ ਵਧਣ ਤੋਂ ਰੋਕਦੀ ਹੈ, ਜਿਹੜੇ ਕੈਂਸਰ ਦੇ ਵਧਣ ਵਿੱਚ ਮਦਦਗਾਰ ਹੁੰਦਾ ਹੈ| ਇਸ ਦਵਾਈ ਨੂੰ ਇੱਥੋਂ ਤੱਕ ਪਹੁੰਚਣ ਲਈ ਕਰੀਬ 30 ਸਾਲਾਂ ਦੀ ਖੋਜ ਜੁੜੀ ਹੋਈ ਹੈ| ‘ਵਾਲਟ ਐਲਿਜਾ ਹਾਲ ਇੰਸਟੀਚਿਊਟ ਆਫ ਮੈਡੀਕਲ ਰਿਸਰਚ’ ਦੇ ਡਾਇਰੈਕਟਰ ਡਾਗ ਹਿਲਟਨ ਮੁਤਾਬਕ ਇਸ ਦਵਾਈ ਨੂੰ ਬਜ਼ਾਰ ਵਿੱਚ ਵਿਕਣ ਦੀ ਆਗਿਆ ਮਿਲਣਾ ਲੱਖਾਂ ਕੈਂਸਰ ਦੇ ਰੋਗੀਆਂ ਲਈ ਕਾਫੀ ਅਹਿਮ ਗੱਲ ਹੈ| ਇਸ ਦਵਾਈ ਨੂੰ ਬਣਾਉਣ ਵਾਲੇ ਡੈਵਿਡ ਹੁਆਂਗ ਨੂੰ ‘ਇਨੋਵੇਸ਼ਨ ਇਨ ਮੈਡੀਕਲ ਰਿਸਰਚ’ ਲਈ ਸਾਲ 2016 ਵਿੱਚ ਯੂਰੇਕਾ ਇਨਾਮ ਵੀ ਮਿਲ ਚੁੱਕਾ ਹੈ|

Leave a Reply

Your email address will not be published. Required fields are marked *