ਹੁਣ ਕੋਸਟਾਰੀਕਾ ਵਿੱਚ ਲੱਗੇ ਭੂਚਾਲ ਦੇ ਝਟਕੇ

ਕੋਸਟਾਰੀਕਾ, 13 ਨਵੰਬਰ (ਸ.ਬ.) ਕੋਸਟਾਰੀਕਾ ਵਿਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ| ਅਮਰੀਕੀ ਭੂਚਾਲ ਏਜੰਸੀ ਮੁਤਾਬਕ ਭੂਚਾਲ ਦੀ ਤੀਬਰਤਾ 6.5 ਹੈ| ਹਾਲਾਂਕਿ ਇਸ ਨਾਲ ਅਜੇ ਤੱਕ ਕਿਤੋਂ ਵੀ ਜਾਨ-ਮਾਲ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ| ਸਥਾਨਕ ਸਮੇਂ ਮੁਤਾਬਕ ਭੂਚਾਲ ਰਾਤ ਨੂੰ 8 ਵਜ ਕੇ 28 ਮਿੰਟ ਤੇ ਮੱਧ ਅਮਰੀਕੀ ਦੇਸ਼ ਦੇ ਪ੍ਰਸ਼ਾਂਤ ਤੱਟ ਤੇ ਆਇਆ| ਪ੍ਰਸ਼ਾਂਤ ਸੁਨਾਮੀ ਚੇਤਾਵਨੀ ਕੇਂਦਰ ਨੇ ਸੁਨਾਮੀ ਸਬੰਧਤ ਅਲਰਟ ਨਹੀਂ ਜਾਰੀ ਕੀਤੇ ਹਨ| ਦੇਸ਼ ਦੀ ਰਾਜਧਾਨੀ ਸਾਨਜੋਸ ਵਿਚ ਕੁਝ ਮਿੰਟਾਂ ਲਈ ਇਮਾਰਤਾਂ ਹਿਲਦੀਆਂ ਰਹੀਆਂ| ਸਥਾਨਕ ਮੀਡੀਆ ਨੇ ਦੱਸਿਆ ਕਿ ਭੂਚਾਲ ਦੇ ਤੇਜ਼ ਝਟਕੇ ਪੂਰੇ ਦੇਸ਼ ਵਿਚ ਮਹਿਸੂਸ ਕੀਤੇ ਗਏ|

Leave a Reply

Your email address will not be published. Required fields are marked *