ਹੁਣ ਪੁਰਾਣੇ ਨੋਟ ਰੱਖਣ ਤੇ ਹੋਵੇਗੀ 4 ਸਾਲ ਦੀ ਜੇਲ

ਨਵੀਂ ਦਿੱਲੀ, 28 ਦਸੰਬਰ (ਸ.ਬ.)  ਸਰਕਾਰ ਨੇ 31 ਮਾਰਚ ਦੇ ਬਾਅਦ ਪੁਰਾਣੇ ਨੋਟ ਰੱਖਣ ਵਾਲੇ ਲੋਕਾਂ ਤੇ ਕਾਰਵਾਈ ਕਰਨ ਦਾ ਪ੍ਰਸਤਾਵ ਪਾਸ ਕਰ ਦਿੱਤਾ ਹੈ| ਇਸ ਤਹਿਤ 4 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ| ਖਬਰਾਂ ਮੁਤਾਬਕ 500 ਅਤੇ 1000 ਰੁਪਏ ਦੇ 10 ਜਾਂ ਉਸ ਤੋਂ ਘੱਟ ਨੋਟ ਰੱਖਣ ਵਾਲਿਆਂ ਤੇ ਕੋਈ ਕਾਰਵਾਈ ਨਹੀਂ ਹੋਵੇਗੀ| ਇਸ ਤੋਂ ਵਧ ਪੁਰਾਣੇ ਨੋਟ ਰੱਖਣ ਵਾਲੇ ਲੋਕਾਂ ਤੇ 50,000 ਜਾਂ ਜ਼ਬਤ ਕੀਤੀ ਗਈ ਰਕਮ ਦਾ 5 ਗੁਣਾ ਜੁਰਮਾਨਾ ਲਾਇਆ ਜਾ ਸਕਦਾ ਹੈ| ਖਬਰਾਂ ਮੁਤਾਬਕ 10,000 ਰੁਪਏ ਤੋਂ ਵਧ ਦੇ ਪੁਰਾਣੇ ਨੋਟ ਰੱਖਣ ਵਾਲੇ ਲੋਕਾਂ ਤੇ ਕਾਰਵਾਈ ਹੋ ਸਕਦੀ ਹੈ| ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਆਪਣੇ ਹੁਕਮ ਵਿੱਚ ਕਿਹਾ ਸੀ ਕਿ 30 ਦਸੰਬਰ ਦੇ ਬਾਅਦ ਲੋਕ 31 ਮਾਰਚ 2017 ਤਕ ਆਰ. ਬੀ. ਆਈ. ਦੀਆਂ ਸ਼ਾਖਾਵਾਂ ਵਿੱਚ ਪੁਰਾਣੇ ਨੋਟ ਜਮ੍ਹਾ ਕਰ ਸਕਣਗੇ| ਇਸ ਲਈ ਉਨ੍ਹਾਂ ਨੂੰ ਆਮਦਨ ਦਾ ਵੇਰਵਾ ਦੇਣਾ ਹੋਵੇਗਾ| ਅਜਿਹੇ ਵਿੱਚ 31 ਮਾਰਚ ਤਕ ਨੋਟ ਜਮ੍ਹਾ ਕਰਾਏ ਜਾਣ ਦੇ ਹੁਕਮ ਵਿੱਚ ਕੁਝ ਤਬਦੀਲੀ ਕੀਤੀ ਜਾਵੇਗੀ ਜਾਂ ਫਿਰ ਉਸ ਛੋਟ ਨੂੰ ਵਾਪਸ ਲਿਆ ਜਾਵੇਗਾ, ਇਸ ਬਾਰੇ ਸਥਿਤੀ ਸਾਫ ਨਹੀਂ ਹੈ|

Leave a Reply

Your email address will not be published. Required fields are marked *