ਹੁਣ ਭਾਰਤ ਵਿੱਚ ਬਣੇਗਾ ਕਾਮੋਵ ਹੈਲੀਕਾਪਟਰ, ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਦਿਖਾਈ ਹਰੀ ਝੰਡੀ

ਨਵੀਂ ਦਿੱਲੀ, 6 ਅਪ੍ਰੈਲ (ਸ.ਬ.) ਫੌਜ ਲਈ ਹਲਕੇ ਵਰਗ ਦੇ ਲਾਈਟ ਯੂਟੀਲਿਟੀ ਹੈਲੀਕਾਪਟਰ ਕਾਮੋਵ ਦੇ ਭਾਰਤ ਵਿੱਚ ਸੰਯੁਕਤ ਉਤਪਾਦਨ ਕਰਨ ਤੇ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਹਰੀ ਝੰਡੀ ਦੇ ਦਿੱਤੀ ਹੈ|
ਇੱਥੇ ਰੱਖਿਆ ਸੂਤਰਾਂ ਨੇ ਦੱਸਿਆ ਕਿ ਕਾਮੋਵ-226 ਟੀ ਲਾਈਟ ਯੂਟੀਲਿਟੀ ਹੈਲੀਕਾਪਟਰਾਂ ਦੇ ਭਾਰਤ ਵਿੱਚ ਉਤਪਾਦਨ ਲਈ ਹਿੰਦੁਸਤਾਨ ਏਅਰੋਨਾਟਿਕਸ ਲਿ. ਦੇ ਨਾਲ ਇਕ ਸੰਯੁਕਤ ਉਦਮ ਦੀ ਸਥਾਪਨਾ       ਹੋਵੇਗੀ, ਜਿਸ ਵਿੱਚ 49.5 ਫੀਸਦੀ ਪੂੰਜੀ ਹਿੱਸੇਦਾਰੀ ਰੂਸੀ ਕੰਪਨੀ ਰੋਜੋਬੋਰੋਨਐਕਸਪੋਰਟ ਦੀ ਅਤੇ 50.5 ਫੀਸਦੀ ਹਿੱਸੇਦਾਰੀ ਏਅਰੋਨਾਟਿਕਸ ਦੀ ਹੋਵੇਗੀ|

Leave a Reply

Your email address will not be published. Required fields are marked *