ਹੁਣ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਨੇ ਲਿਖਿਆ ਅਮਿਤ ਸ਼ਾਹ ਨੂੰ ਪੱਤਰ

ਐਸ ਏ ਐਸ ਨਗਰ, 19 ਅਪ੍ਰੈਲ (ਸ.ਬ.) ਰਾਜਨੀਤੀ ਦਾ ਕੀੜਾ ਕਈ ਵਿਅਕਤੀਆਂ ਅੰਦਰ ਏਨੀ ਜਿਆਦਾ ਸ਼ਿੱਦਤਾਂ ਨਾਲ ਕੁਰਲਾਉਂਦਾ ਹੈ ਕਿ ਅਜਿਹੇ ਵਿਅਕਤੀ ਰਾਜਸੀ ਗਤੀਵਿਧੀਆਂ ਵਿਚ ਹਿਸਾ ਲੈਣ ਮੌਕੇ ਇਹ ਵੀ ਭੁੱਲ ਜਾਂਦੇ ਹਨ ਕਿ ਜਿਸ ਸੰਸਥਾ ਦੇ ਉਹ ਨੁਮਾਇੰਦੇ ਹਨ, ਉਸ ਸੰਸਥਾ ਦਾ ਮੂਲ ਢਾਂਚਾ ਹੀ ਗੈਰ ਰਾਜਸੀ ਹੈ| ਲੋਕਾਂ ਦੀ ਭਲਾਈ ਕਰਨ ਦਾ ਦਾਅਵਾ ਕਰਨ ਲਈ ਬਣਾਈਆਂ ਗਈਆਂ ਸੰਸਥਾਵਾਂ ਦੇ ਅਹੁਦੇਦਾਰ ਵੀ ਕਿਸੇ ਰਾਜਸੀ ਪਾਰਟੀ ਵਿਚ ਦੇ ਅੰਦਰੂਨੀ ਮਸਲੇ ਵਿੱਚ ਦਖਲ ਦੇਣ ਲੱਗ ਜਾਂਦੇ ਹਨ|
ਪਿਛਲੇ ਕਈ ਦਿਨਾਂ ਤੋਂ ਚਲ ਰਹੇ ਭਾਜਪਾ ਦੇ ਅੰਦਰੂਨੀ ਕਾਟੋ ਕਲੇਸ਼ ਵਿਚ ਹਿੱਸਾ ਲੈ ਕੇ ਇਕ ਧਿਰ ਦਾ ਸਮਰਥਣ ਕਰਦਿਆਂ ਰੈਜੀਡੈਂਟਸ    ਵੈਲਫੇਅਰ ਐਸੋਸੀਏਸ਼ਨ ਸੈਕਟਰ -68  ਦੇ ਅਹੁਦੇਦਾਰਾਂ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਨੂੰ ਹੀ    ਐਸੋਸੀਏਸ਼ਨ ਦੇ ਲੈਟਰ ਪੈਡ ਉਪਰ ਭਾਜਪਾ ਦੇ ਇਕ ਧੜੇ ਦੇ ਪੱਖ ਵਿਚ  ਪੱਤਰ ਹੀ ਲਿਖ ਕੇ ਮੰਗ ਕਰ ਦਿਤੀ ਕਿ ਭਾਜਪਾ ਵਿਚੋਂ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਕੱਢੇ ਗਏ ਆਗੂ ਨੂੰ ਮੁੜ ਪਾਰਟੀ ਵਿਚ ਲਿਆ ਜਾਵੇ| ਇਹ ਪੱਤਰ ਲਿਖਣ ਵਾਲੇ ਆਗੂ ਹਨ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਸੈਕਟਰ 68 ਦੇ ਜਨਰਲ ਸਕੱਤਰ ਸ੍ਰੀ ਲਾਭ ਸਿੰਘ ਲੌਂਗੀਆ|
ਸ੍ਰੀ ਲੌਂਗੀਆ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਵਾਰਡ ਨੰਬਰ 36 ਦੇ ਕੌਂਸਲਰ ਅਤੇ ਭਾਜਪਾ ਆਗੂ ਸ਼ਿੰਦਰਪਾਲ ਸਿੰਘ  ਉਰਫ ਬੌਬੀ ਕੰਬੋਜ ਨੂੰ ਜਿਲਾ ਪ੍ਰਧਾਨ  ਮੁਹਾਲੀ ਵਲੋਂ 6 ਸਾਲ ਲਈ ਪਾਰਟੀ ਵਿਚੋਂ ਕੱਢਿਆ ਜਾਣਾ ਬਹੁਤ ਹੀ ਮੰਦਭਾਗਾ ਹੈ ਅਤੇ ਸ੍ਰੀ ਬੌਬੀ ਕੰਬੋਜ ਨੂੰ ਮੁੜ ਪਾਰਟੀ ਵਿਚ ਲਿਆ ਜਾਣਾ ਚਾਹੀਦਾ ਹੈ|
ਇਥੇ ਇਹ ਜਿਕਰਯੋਗ  ਹੈ ਕਿ ਜਿਸ  ਰੈਜੀਡੈਂਟਸ ਵੈਲਫੇਅਰ      ਐਸੋਸੀਏਸ਼ਨ ਸੈਕਟਰ -68 ਐਸ ਏ ਐਸ ਨਗਰ ਦੇ ਜਨਰਲ ਸਕੱਤਰ ਸ੍ਰੀ ਲਾਭ ਸਿੰਘ ਲੌਂਗੀਆਂ ਨੇ ਇਹ ਪੱਤਰ ਲਿਖਿਆ ਹੈ, ਸ੍ਰੀ ਬੌਬੀ ਕੰਬੋਜ ਹੀ ਉਸਦੇ ਪ੍ਰਧਾਨ ਹਨ|

Leave a Reply

Your email address will not be published. Required fields are marked *