ਹੁਣ ਸਬਜੀਆਂ ਦੀ ਕੀਮਤ ਨੂੰ ਲੱਗੀ ਅੱਗ

ਖਰੜ, 22 ਸਤੰਬਰ (ਕੁਸ਼ਲ) ਖਰੜ ਦਸ਼ਹਿਰਾ ਕਮੇਟੀ ਦੀ ਮੀਟਿੰਗ ਪਰਸ਼ੂਰਾਮ ਭਵਨ ਵਿਖੇ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਦੀ ਅਗਵਾਈ ਵਿੱਚ ਕੀਤੀ ਗਈ ਜਿਸ ਵਿੱਚ ਦਸ਼ਹਿਰੇ ਦਾ ਤਿਉਹਾਰ ਮਨਾਉਣ ਸਬੰਧੀ ਵਿਚਾਰ ਚਰਚਾ ਕੀਤੀ ਗਈ| ਕਮੇਟੀ ਦੇ ਪ੍ਰਧਾਨ ਕਮਲ ਕਿਸ਼ੋਰ ਨੇ ਦੱਸਿਆ ਕਿ ਦਸ਼ਹਿਰਾ ਕਮੇਟੀ ਵਲੋਂ ਪੁਰਾਣੀ ਪਰੰਪਰਾ ਨੂੰ ਨਿਭਾਉਂਦੇ ਹੋਏ ਇਸ ਵਾਰ 19 ਅਕਤੂਬਰ ਨੂੰ ਦਸ਼ਹਿਰਾ ਮਨਾਇਆ ਜਾਵੇਗਾ ਅਤੇ ਇਸ ਸਬੰਧ ਵਿੱਚ 12 ਅਤੇ 17 ਅਕਤੂਬਰ ਨੂੰ ਧਾਰਮਿਕ ਤਿਉਹਾਰਾਂ ਨਾਲ ਸਬੰਧਿਤ ਝਾਕੀਆਂ ਦੇ ਰੂਪ ਵਿੱਚ ਸ਼ੋਭਾ ਯਾਤਰਾਵਾਂ ਕੱਢੀਆਂ ਜਾਣਗੀਆਂ| ਇਸ ਵਾਰ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਆਗਰਾ ਦੇ ਕਾਰੀਗਰਾਂ ਵਲੋਂ ਬਣਾਏ ਜਾਣਗੇ ਜਿਹਨਾਂ ਦੀ ਲੰਬਾਈ 45, 50 ਅਤੇ 55 ਫੁੱਟ ਹੋਵੇਗੀ|
ਉਹਨਾਂ ਦੱਸਿਆ ਕਿ ਕਮੇਟੀ ਵਲੋਂ16 ਅਕਤੂਬਰ ਨੂੰ ਦੋ ਲੋੜਵੰਦ ਲੜਕੀਆਂ ਦਾ ਸਮੂਹਿਕ ਵਿਆਹ ਕਰਵਾਇਆ ਜਾਵੇਗਾ | ਇਸ ਮੌਕੇ ਮਰਹੂਮ ਫਾਊਂਡਰ ਮੈਂਬਰਾਂ ਦੇ ਉਪਰ ਆਧਾਰਿਤ ਇਕ ਡਾਕੁਮੈਂਟਰੀ ਫਿਲਮ ਵੱਡੀ ਸਕਰੀਨ ਰਾਹੀਂ ਦਿਖਾਈ ਜਾਵੇਗੀ| ਇਸ ਮੌਕੇ ਕਮੇਟੀ ਦੇ ਮੈਂਬਰ ਪਰਮੋਦ ਆਨੰਦ, ਸਤੀਸ਼ ਜੈਨ, ਰਣਬੀਰ ਪਰਾਸ਼ਰ, ਪਰਮਜੀਤ ਸਿੰਘ, ਅਨਿਲ ਪੂਰੀ, ਸੰਜੀਵ ਸ਼ਰਮਾ, ਸੁਭਾਸ਼, ਹਰਚਰਨ ਸਿੰਘ ਲੌਂਗੀਆਂ, ਬਲਜੀਤ ਸਿੰਘ, ਸੰਜੇ ਅਰੋੜਾ, ਰਜੇਸ਼ ਆਦਿ ਹਾਜ਼ਰ ਸਨ|

Leave a Reply

Your email address will not be published. Required fields are marked *