ਹੁਣ 21 ਜੁਲਾਈ ਨੂੰ ਰਿਲੀਜ਼ ਹੋਵੇਗੀ ‘ਠੱਗ ਲਾਈਫ਼’

ਐਸ ਏ ਐਸ ਨਗਰ, 8 ਜੂਨ  (ਸ.ਬ.)  ਅਗਲੇ ਮਹੀਨੇ 7 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ ‘ਠੱਗ ਲਾਈਫ’ ਹੁਣ 7 ਜੁਲਾਈ ਦੀ ਜਗ੍ਹਾ 21 ਜੁਲਾਈ ਨੂੰ ਰਿਲੀਜ਼       ਹੋਵੇਗੀ| ਫ਼ਿਲਮ ਦੀ ਟੀਮ ਵੱਲੋਂ ਇਹ ਤਰੀਕ ਪੰਜਾਬੀ ਸਿਨੇਮੇ ਦੀ ਭਲਾਈ ਲਈ ਅੱਗੇ ਕੀਤੀ ਗਈ ਹੈ| ਦੱਸ ਦਈਏ ਕਿ ਠੱਗ ਲਾਈਫ ਦਾ ਹੀਰੋ ਹਰੀਸ਼ ਵਰਮਾ ਉਰਫ ਜੱਟ ਟਿੰਕਾ ਹੈ| ਹਰੀਸ਼ ਵਰਮਾ ਦੀ 7 ਜੁਲਾਈ ਨੂੰ ਹੀ ਇਕ ਹੋਰ ਪੰਜਾਬੀ ਫ਼ਿਲਮ ਆ ਰਹੀ ਸੀ| ਇਸੇ ਲਈ ਹੁਣ ਠੱਗ ਲਾਈਫ਼ 21 ਜੁਲਾਈ ਨੂੰ ਰਿਲੀਜ਼ ਹੋਵੇਗੀ| ਇਹ ਜਾਣਕਾਰੀ ਅੱਜ ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ ਦੇ ਚੇਅਰਮੈਨ ਚਰਨਜੀਤ ਸਿੰਘ ਵਾਲੀਆ ਨੇ ਦਿੱਤੀ| ਜਿਕਰਯੋਗ ਹੈ ਕਿ ਪੰਜਾਬ ਨਰਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਚਰਜਨਜੀਤ ਸਿੰਘ ਵਾਲੀਆ ਅਤੇ ਉਹਨਾਂ ਦੇ ਬੇਟੇ ਤੇਗਵੀਰ ਸਿੰਘ ਵਾਲੀਆ ਇਸ ਫ਼ਿਲਮ ਦੇ ਨਿਰਮਾਤਾ ਹਨ| ਸ ਵਾਲੀਆ ਨੇ ਦੱਸਿਆ ਕਿ ‘ਤੇਗ ਪ੍ਰੋਡਕਸ਼ਨਸ’ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਨੂੰ 7 ਜੁਲਾਈ ਨੂੰ ਰਿਲੀਜ਼ ਕੀਤਾ ਜਾਣਾ ਸੀ| ਇਹ ਤਰੀਕ 30 ਅਪ੍ਰੈਲ ਨੂੰ ਸੋਸ਼ਲ ਮੀਡੀਆ ‘ਤੇ ਅਨਾਊਸ ਕੀਤੀ ਗਈ ਸੀ| ਇਸ ਦੌਰਾਨ ਕਰੀਬ ਇਕ ਮਹੀਨੇ ਬਾਅਦ ਇਕ ਹੋਰ ਪੰਜਾਬੀ ਫ਼ਿਲਮ ਨੇ ਇਸੇ ਦਿਨ ਹੀ ਆਪਣੀ ਫ਼ਿਲਮ ਰਿਲੀਜ਼ ਕਰਨ ਦਾ ਫ਼ੈਸਲਾ ਲਿਆ| ਇਸ ਫ਼ਿਲਮ ਦਾ ਹੀਰੋ ਵੀ ਹਰੀਸ਼ ਵਰਮਾ ਹੀ ਹੈ| ਉਪੋਕਤ ਫ਼ਿਲਮ ਦੀ ਟੀਮ ਵੱਲੋਂ ਲਿਆ ਗਿਆ ਫ਼ੈਸਲਾ ਪੰਜਾਬੀ ਸਿਨੇਮੇ ਲਈ ਨੁਕਸਾਨਦੇਹ ਸੀ| ਸ ਵਾਲੀਆ ਨੇ ਕਿਹਾ ਕਿ ਇਕੋ ਦਿਨ ਇਕੋ ਹੀਰੋ ਦੀਆਂ ਦੋ ਫ਼ਿਲਮਾਂ ਆਉਣ ਦੀ ਖਬਰ ਦੀ ਪੰਜਾਬੀ ਫ਼ਿਲਮਾਂ ਦੇ ਅਲੋਚਕਾਂ ਨੇ ਨਿੰਦਿਆਂ ਕੀਤੀ ਸੀ ਜਿਸ ਤੋਂ ਬਾਅਦ ਉਹਨਾਂ ਆਪਣੀ ਫ਼ਿਲਮ ਅੱਗੇ ਲਿਜਾਣ ਦਾ ਫ਼ੈਸਲਾ ਲਿਆ|  ਸ੍ਰ. ਵਾਲੀਆ ਨੇ ਕਿਹਾ ਕਿ ਉਨ੍ਹਾਂ ਬਿਨਾਂ ਕਿਸੇ ਵੈਰ ਵਿਰੋਧ ਤੇ ਮੁਕਾਬਲੇਬਾਜ਼ੀ ਵਿੱਚ ਪੈਂਦਿਆਂ ਆਪਣੀ ਫ਼ਿਲਮ ਅੱਗੇ ਲਿਜਾਣ ਦਾ ਫ਼ੈਸਲਾ ਲਿਆ ਹੈ| ਸ੍ਰ. ਵਾਲੀਆ ਨੇ ਕਿਹਾ ਕਿ ਪੰਜਾਬੀ ਸਿਨੇਮਾ ਅਜੇ ਉਸ ਮੁਕਾਮ ਤੇ ਨਹੀਂ ਪਹੁੰਚਿਆ ਕਿ ਇਕ ਦਿਨ ਵਿੱਚ ਦੋ ਪੰਜਾਬੀ ਫ਼ਿਲਮਾਂ ਰਿਲੀਜ਼ ਕੀਤੀਆਂ ਜਾਣ| ਉਨ੍ਹਾਂ ਆਪਣੀ ਫ਼ਿਲਮ ਬਾਰੇ ਗੱਲ ਕਰਦਿਆਂ ਦੱਸਿਆ ਕਿ ਨਿਰਦੇਸ਼ਕ  ਮੁਕੇਸ਼ ਵੋਹਰਾ ਦੀ ਇਸ ਫ਼ਿਲਮ ਦੀ ਕਹਾਣੀ ਮੁਕੇਸ਼ ਵੋਹਰਾ ਨੇ ਹੀ ਲਿਖੀ ਹੈ| ਉਨ੍ਹਾਂ ਦੱਸਿਆ ਕਿ ਬਤੌਰ ਨਿਰਮਾਤਾ ਉਨ੍ਹਾਂ ਦੀ ਇਹ ਪਹਿਲੀ ਫ਼ਿਲਮ ਹੈ| ਇਹ ਫ਼ਿਲਮ ਨੌਜਵਾਨ ਪੀੜ੍ਹੀ ਤੇ ਅਧਾਰਿਤ ਹੈ| ਇਸ ਫ਼ਿਲਮ ਜ਼ਰੀਏ ਨੌਜਵਾਨਾਂ ਨੂੰ ਇਹ ਸਬਕ ਦਿੱਤਾ ਜਾਵੇਗਾ ਕਿ ਜ਼ਿੰਦਗੀ ‘ਚ ਕਾਹਲੀ ਅਤੇ ਬਿਨਾਂ ਸੋਚੇ ਸਮਝੇ ਲਿਆ ਫ਼ੈਸਲਾ ਕਈ ਵਾਰ ਜ਼ਿੰਦਗੀ ਨੂੰ ਗਲਤ ਰਾਹ ‘ਤੇ ਵੀ ਲੈ ਜਾਂਦਾ ਹੈ| ਇਹ ਫ਼ਿਲਮ ਸਿਆਸਤਦਾਨਾਂ  ਦੇ ਕਿਰਦਾਰ ਤੇ ਵੀ ਕਟਾਕਸ਼ ਕਰੇਗੀ| ਫ਼ਿਲਮ ਜ਼ਰੀਏ ਇਹ ਵੀ ਦਿਖਾਇਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਸਿਆਸੀ ਆਗੂ ਵੋਟਾਂ ਖ਼ਾਤਰ ਆਮ ਲੋਕਾਂ ਨਾਲ ਖਿਲਵਾੜ ਕਰਦੇ ਹਨ|  ਇਸ ਫ਼ਿਲਮ ਵਿੱਚ ਬਾਲੀਵੁੱਡ ਅਦਾਕਾਰ ਬਿਜ੍ਰੇਸ਼ ਹਿਰਜੀ, ਕਰਮਜੀਤ ਅਨਮੋਲ, ਯੋਗਰਾਜ ਸਿੰਘ, ਅਨੀਤਾ ਦੇਵਗਣ, ਹਰਦੀਪ ਗਿੱਲ, ਰਾਣਾ ਜੰਗ ਬਹਾਦਾਰ ਤੇ  ਹੌਬੀ ਧਾਲੀਵਾਲ ਨੇ ਅਹਿਮ ਭੂਮਿਕਾ ਨਿਭਾਈ ਹੈ|

Leave a Reply

Your email address will not be published. Required fields are marked *