ਹੁਨਰ ਵਿਕਾਸ ਮਿਸ਼ਨ ਨੇ ਬੇਰੁਜ਼ਗਾਰਾਂ ਨੌਜਵਾਨਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਬਣਾਇਆ ਗੁਗਲ ਫਾਰਮ


ਐਸ.ਏ.ਐਸ ਨਗਰ, 28 ਦਸੰਬਰ (ਸ.ਬ.) ਕੇਂਦਰ ਸਰਕਾਰ ਵਲੋਂ ਗਰੀਬ ਪਰਿਵਾਰ ਦੇ ਨਾਲ ਸਬੰਧਤ ਬੇਰੁਜਗਾਰ ਨੋਜਵਾਨਾਂ ਨੂੰ ਸਕਿਲ ਟਰੇਨਿੰਗ ਦੇ ਕੇ ਰੁਜਗਾਰ ਮੁੱਹਈਆ ਕਰਵਾਉਣ ਲਈ ਕਈ ਯੋਜਨਾਵਾਂ ਬਣਾਈਆਂ ਗਈਆਂ ਹਨ। ਇਸ ਸੰਬੰਧੀ ਡੀ ਪੀ ਐਮ ਯੂ ਟੀਮ ਵੱਲੋਂ ਗੁਗਲ ਫਾਰਮ ਤਿਆਰ ਕੀਤਾ ਗਿਆ ਹੈ ਜਿਸ ਵਿਚ ਨੌਜਵਾਨ ਰਜਿਸਟਰ ਕਰਕੇ ਕੇਂਦਰ ਸਕਰਾਰ ਅਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਹੁਨਰ ਵਿਕਾਸ ਦੀਆਂ ਸਕੀਮਾਂ ਦਾ ਲਾਭ ਲੈ ਸਕਦੇ ਹਨ ।
ਸ੍ਰੀ ਰਾਜੀਵ ਕੁਮਾਰ ਗੁਪਤਾ, ਵਧੀਕ ਡਿਪਟੀ ਕਸ਼ਿਸ਼ਨਰ (ਵਿਕਾਸ) ਨੇ ਦੱਸਿਆ ਗਿਆ ਕਿ ਨਵਾ ਗੁਗਲ ਪੇਜ ਬਣਾਉਣ ਤੋਂ ਬਾਅਦ ਹੁਣ ਤੱਕ ਤਕਰੀਬਨ 750 ਨੌਜਵਾਨਾਂ ਵੱਲੋਂ ਰਜਿਸਟਰ ਕੀਤਾ ਜਾ ਚੁੱਕਿਆ ਹੈ। ਇਹਨਾਂ ਨੌਜਵਾਨਾ ਦੀ ਸੂਚੀ ਬਾਅਦ ਵਿਚ ਟਰੇਨਿੰਗ ਪਾਰਟਨਰਾਂ ਨਾਲ ਸਾਝੀ ਕੀਤੀ ਜਾਵੇਗੀ।
ਉਹਨਾਂ ਦੱਸਿਆ ਕਿ ਨੌਜਵਾਨ ਦਾ ਫਾਰਮ ਚੈਕ ਕਰਨ ਉਪਰੰਤ ਉਸਨੂੰ ਕੌਂਸਲਿੰਗ ਲਈ ਬੁਲਾਇਆ ਜਾਵੇਗਾ। ਇਹ ਟਰੇਨਿੰਗ 3 ਤੋਂ 6 ਮਹੀਨੇ ਦੀ ਹੈ ਅਤੇ 18-35 ਸਾਲ ਦਾ ਕੋਈ ਵੀ ਨੌਜਵਾਨ ਇਹ ਸਕਿਲ ਟਰਨਿੰਗ ਲਈ ਰਜਿਸਟਰ ਕਰ ਸਕਦਾ ਹੈ। ਇਹ ਟਰੇਨਿੰਗ ਟੈਕਸੀ ਡਰਾਇਵਰ, ਫੈਸ਼ਨ ਡਿਜਾਈਨਰ, ਮੇਕਅਪ ਆਰਟਿਸਟ, ਡਾਇਰੈਕਟਰ ਆਫ ਫੋਟੋਗਰਾਫੀ, ਪਲੰਬਰ ਜਨਰਲ, ਡਰਾਫਟਮੈਨ, ਵੈਲਡਿੰਗ, ਗ੍ਰਾਫਿਕ ਡਿਜਾਈਨਰ, ਰਬੜ ਟੈਕਨੀਸ਼ੀਅਨ, ਡਾਟਾ ਐਂਟਰੀ ਆਪਰੇਟਰ ਆਦਿ ਕੋਰਸਾਂ ਵਿਚ ਮੁਫ਼ਤ ਦਿੱਤੀ ਜਾਦੀ ਹੈ ।
ਬਲਾਕ ਮਿਸ਼ਨ ਮੇਨੈਜਰ ਗੁਰਪ੍ਰੀਤ ਸਿੰਘ ਨੇ ਦੱਸਿਆਕਿ ਨੌਜਵਾਨ ਸੰਬੰਧਿਤ ਲਿੰਕ ਜਾ ਬਾਰ ਕੋਡ ਉਤੇ ਜਾ ਕੇ ਆਪਣਾ ਫਾਰਮ ਭਰ ਸਕਦੇ ਹਨ।

Leave a Reply

Your email address will not be published. Required fields are marked *