ਹੁਲੜਬਾਜਾਂ ਨੇ ਬਣਾਇਆ ਨਵਾਂ ਟਿਕਾਣਾ ਫੇਜ 3ਬੀ 2 ਦੀ ਮਾਰਕੀਟ ਵਿੱਚ ਪੁਲੀਸ ਦੀ ਸਖਤੀ ਤੋਂ ਬਾਅਦ ਹੁਣ ਫੇਜ 2 ਦੀ ਮਾਰਕੀਟ ਵਿੱਚ ਰਾਤ ਸਮੇਂ ਨੌਜਵਾਨਾਂ ਵਲੋਂ ਕੀਤੀ ਜਾਂਦੀ ਹੈ ਹੁਲੜਬਾਜੀ


ਐਸ ਏ ਐਸ ਨਗਰ, 21 ਅਕਤੂਬਰ (ਆਰ ਪੀ ਵਾਲੀਆ) ਸ਼ਹਿਰ ਵਿਚ ਨੌਜਵਾਨ ਮੁੰਡੇ ਕੁੜੀਆਂ ਵਲੋਂ ਫੇਜ਼ 3 ਬੀ 2 ਦੀ ਮਾਰਕੀਟ ਵਿੱਚ ਹੁਲੱੜਬਾਜੀ ਕਰਨ ਦੀਆਂ ਲਗਾਤਾਰ ਵੱਧਦੀਆਂ ਘਟਨਾਵਾਂ ਤੇ ਕਾਬੂ ਕਰਨ ਲਈ ਪੁਲੀਸ ਵਲੋਂ ਕੀਤੀ ਗਈ ਸਖਤੀ ਤੋਂ ਬਾਅਦ ਹੁਣ ਹੁਲੱੜਬਾਜਾਂ ਵਲੋਂ ਆਪਣਾ ਟਿਕਾਣਾ ਬਦਲ ਕੇ ਸ਼ਹਿਰ ਦੀਆਂ ਹੋਰਨਾਂ ਮਾਰਕੀਟਾਂ ਦੀਆਂ ਪਾਰਕਿੰਗਾਂ (ਜਿੱਥੇ ਔਸਤਨ ਘੱਟ ਭੀੜ ਹੁੰਦੀ ਹੈ) ਵਿੱਚ ਆਪਣੀਆਂ ਕਾਰਵਾਈਆਂ ਆਰੰਭ ਦਿੱਤੀਆਂ ਗਈਆਂ ਹਨ| 
ਇੱਥੇ ਜਿਕਰਯੋਗ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਸਥਾਨਕ ਫੇਜ 3ਬੀ 2 ਦੀ ਮਾਰਕੀਟ ਦੀ ਪਾਰਕਿਗ ਵਿੱਚ ਨੌਜਵਾਨਾਂ ਵਲਂੋ ਕੀਤੀ ਜਾਂਦੀ ਹੁਲੜਬਾਜੀ ਦਾ ਮਾਮਲਾ ਕਾਫੀ ਗਰਮਾਇਆ ਰਿਹਾ ਹੈ  ਅਤੇ ਹੁਣ ਇਸ ਮਾਮਲੇ ਵਿਚ ਪੁਲੀਸ ਵਲੌਂ ਫੇਜ਼ 3ਬੀ 2 ਦੀ ਮਾਰਕੀਟ ਵਿੱਚ ਸਖਤੀ ਕੀਤੇ ਜਾਣ ਉਪਰੰਤ ਇਹ ਹੁਲੜਬਾਜ ਹੁਣ ਫੇਜ਼ 2 ਵਿਚ ਨਵਾਂ ਟਿਕਾਣਾ ਕਾਇਮ ਕਰ ਰਹੇ ਹਨ|  ਫੇਜ਼ 2 ਦੀ ਮਾਰਕੀਟ ਵਿੱਚ ਅਜਿਹੇ ਨੌਜਵਾਨਾਂ ਵਲੋਂ ਰਾਤ ਦੇ 12 ਵਜੇ ਤਕ ਇਕੱਠੇ ਹੋ ਕੇ ਹੁਲੜਬਾਜੀ ਕੀਤੀ ਜਾਂਦੀ ਹੈ| 
ਇਸ ਦੌਰਾਨ ਇਹ ਨੌਜਵਾਨ ਇਕ ਮੋਟਰਸਾਈਕਲ ਉਪਰ ਤਿੰਨ ਤਿੰਨ ਸਵਾਰ ਹੁੰਦੇ ਹਨ ਅਤੇ ਕਾਫੀ ਰੌਲਾ ਪਾਉਂਦੇ ਹੋਏ ਇਧਰ ਉਧਰ ਘੁੰਮਦੇ ਰਹਿੰਦੇ ਹਨ| ਇਸ ਦੌਰਾਨ ਕਈ ਕਾਰ ਸਵਾਰ ਨੌਜਵਾਨ ਵੀ ਪਹੁੰਚ ਜਾਂਦੇ ਹਨ| ਇਹ ਨੌਜਵਾਨ ਪਾਰਕਿੰਗ ਵਿੱਚ ਖੜ੍ਹਦੀਆਂ ਖਾਣ ਪੀਣ ਦਾ ਸਮਾਨ           ਵੇਚਣ ਵਾਲੀਆਂ ਰੇਹੜੀਆਂ ਕੋਲ ਖੜ੍ਹੇ ਹੋ ਜਾਂਦੇ ਹਨ ਅਤੇ ਲੰਮਾਂ ਸਮਾਂ ਉਥੇ ਹੀ ਖੜ ਕੇ ਖਰਮਸਤੀਆਂ ਕਰਦੇ ਰਹਿਦੇ ਹਨ, ਜਾਂ ਫਿਰ ਫੇਜ 2 ਦੇ ਇਲਾਕੇ ਵਿਚ ਆਵਾਰਾਗਰਦੀ ਕਰਦੇ ਹਨ|
ਇਹ ਨੌਜਵਾਨ ਆਪਸ ਵਿਚ ਗੱਲਬਾਤ ਕਰਦੇ ਸਮੇਂ ਅਕਸਰ ਗਾਲੀ ਗਲੋਚ ਕਰਦੇ ਹਨ ਅਤੇ ਇਹਨਾਂ ਵਿਚਕਾਰ ਕਈ ਵਾਰ ਝਗੜੇ ਵੀ ਹੋ ਜਾਂਦੇ ਹਨ|  ਨੌਜਵਾਨਾਂ ਵਲੋਂ ਰਾਤ  ਸਮੇਂ ਹੁਲੜਬਾਜੀ ਕਰਨ ਕਾਰਨ ਫੇਜ਼ 2 ਦੇ ਵਸਨੀਕਾਂ ਵਿਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਲੋਕ ਡਰ ਦੇ ਮਾਰੇ ਰਾਤ ਸਮੇ ਂ ਕਿਸੇ ਜਰੂਰੀ ਕੰਮ ਲਈ ਜਾਂ ਸੈਰ ਕਰਨ  ਲਈ ਹੁਣ ਘਰਾਂ ਤੋਂ ਬਾਹਰ ਘੱਟ ਨਿਕਲਦੇ ਹਨ ਜਾਂ ਡਰ ਡਰ ਕੇ ਘਰ ਤੋਂ ਬਾਹਰ ਨਿਕਲਦੇ ਹਨ| ਇਹਨਾਂ ਹੁਲੜਬਾਜੀ ਕਰਨ ਵਾਲੇ ਨੌਜਵਾਨਾਂ ਕਾਰਨ ਇਲਾਕੇ ਦੇ ਬੱਚਿਆਂ ਉਪਰ ਵੀ ਗਲਤ ਪ੍ਰਭਾਵ ਪੈ ਰਿਹਾ ਹੈ| 
ਇਲਾਕਾ ਵਾਸੀ ਇਹਨਾਂ ਹੁਲੜਬਾਜਾਂ ਤੋਂ ਬਹੁਤ ਪ੍ਰੇਸਾਨ ਹਨ ਪਰ ਇਹਨਾਂ ਨੌਜਵਾਨ ਤੋਂ ਡਰ ਦੇ ਕਾਰਨ ਕੁਝ ਨਹੀਂ ਕਹਿ ਸਕਦੇ| ਇਲਾਕਾ ਵਾਸੀਆਂ ਨੈ ਮੰਗ ਕੀਤੀ ਹੈ ਕਿ ਫੇਜ 2 ਦੇ ਇਲਾਕੇ ਵਿਚ ਰਾਤ ਸਮੇਂ ਹੁਲੜਬਾਜੀ ਕਰਨ ਵਾਲੇ ਨੌਜਵਾਨਾਂ ਨੂੰ ਕਾਬੂ ਕੀਤਾ ਜਾਵੇ |

Leave a Reply

Your email address will not be published. Required fields are marked *