ਹੁਵੇਈ ਦੀ ਸੀ.ਐਫ.ਓ. ਦੀ ਗ੍ਰਿਫਤਾਰੀ ਮਗਰੋਂ ਹਿਰਾਸਤ ਵਿੱਚ ਲਏ ਗਏ 13 ਕੈਨੇਡੀਅਨ

ਓਟਾਵਾ, 4 ਜਨਵਰੀ (ਸ.ਬ.) ਚੀਨ ਵਿਚ ਕੈਨੇਡਾ ਦੇ 13 ਨਾਗਰਿਕਾਂ ਨੂੰ ਹਿਰਾਸਤ ਵਿਚ ਲਿਆ ਜਾ ਚੁੱਕਿਆ ਹੈ| ਇਹ ਕਾਰਵਾਈ ਚੀਨ ਦੀ ਦੂਰਸੰਚਾਰ ਉਪਕਰਣ ਨਿਰਮਾਤਾ ਕੰਪਨੀ ਹੁਵੇਈ ਦੀ ਮੁਖ ਵਿੱਤੀ ਅਧਿਕਾਰੀ(ਸੀ.ਐਫ.ਓ.) ਮੇਂਗ ਵਾਨਝਾਊ ਦੀ ਇਕ ਦਸੰਬਰ ਨੂੰ ਹੋਈ ਗ੍ਰਿਫਤਾਰੀ ਦੇ ਬਾਅਦ ਕੀਤੀ ਗਈ ਹੈ| ਹਾਲਾਂਕਿ ਉਨ੍ਹਾਂ ਵਿਚੋਂ 8 ਨੂੰ ਛੱਡ ਦਿੱਤਾ ਗਿਆ| ਕੈਨੇਡਾ ਦੇ ਵਿਦੇਸ਼ੀ ਮਾਮਲਿਆਂ ਦੇ ਬੁਲਾਰੇ ਜੀ. ਬੇਰੂਬੇ ਨੇ ਨਾਗਰਿਕਾਂ ਨੂੰ ਹਿਰਾਸਤ ਵਿਚ ਲੈਣ ਦੀ ਪੁਸ਼ਟੀ ਕੀਤੀ| ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਿਚ ਹਾਂਗਕਾਂਗ ਵਿਚ ਹਿਰਾਸਤ ਵਿਚ ਲਏ ਗਏ ਲੋਕ ਸ਼ਾਮਲ ਨਹੀਂ ਹਨ|
ਹਿਰਾਸਤ ਵਿਚ ਲਏ ਗਏ 13 ਕੈਨੇਡੀਅਨ ਨਾਗਰਿਕਾਂ ਵਿਚ ਸਾਬਕਾ ਡਿਪਲੋਮੈਟ ਮਾਈਕਲ ਕੋਵਰਿਗ ਅਤੇ ਸਲਾਹਕਾਰ ਮਾਈਕਲ ਸਪਾਵੋਰ ਸ਼ਾਮਲ ਹਨ| ਇਨ੍ਹਾਂ ਨੂੰ 10 ਦਸੰਬਰ ਨੂੰ ਕੌਮੀ ਸੁਰੱਖਿਆ ਲਈ ਖਤਰਾ ਦੱਸਦਿਆਂ ਹਿਰਾਸਤ ਵਿਚ ਲਿਆ ਗਿਆ ਸੀ| ਨਾਲ ਹੀ ਚੀਨ ਨੇ ਕੈਨੇਡੀਅਨ ਅਧਿਆਪਕ ਸਾਰਾ ਮੈਕਲਵੇਰ ਨੂੰ ਵੀ ਹਿਰਾਸਤ ਵਿਚ ਲਿਆ ਸੀ ਪਰ ਬਾਅਦ ਵਿਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ| ਹੁਣ ਉਹ ਕੈਨੇਡਾ ਪਰਤ ਚੁੱਕੀ ਹੈ| ਚੀਨ ਨੇ ਕਰੀਬ 200 ਕੈਨੇਡੀਅਨ ਨਾਗਰਿਕਾਂ ਨੂੰ ਵੱਖ-ਵੱਖ ਦੋਸ਼ਾਂ ਅਤੇ ਕਾਰਨਾਂ ਕਾਰਨ ਹਿਰਾਸਤ ਵਿਚ ਲਿਆ ਹੈ| ਜੇ ਤੁਲਨਾਤਮਕ ਤੌਰ ਤੇ ਦੇਖੀਏ ਤਾਂ ਅਮਰੀਕਾ ਵਿਚ ਕਰੀਬ 900 ਕੈਨੇਡੀਅਨ ਨਾਗਰਿਕ ਅਜਿਹੀ ਸਥਿਤੀ ਵਿਚ ਹਨ| ਕਿਹਾ ਜਾ ਰਿਹਾ ਹੈ ਕਿ ਹੁਵੇਈ ਦੀ ਮੁੱਖ ਵਿੱਤੀ ਅਧਿਕਾਰੀ ਮੇਂਗ ਵਾਨਝਾਊ ਦੀ 1 ਦਸੰਬਰ ਨੂੰ ਹੋਈ ਗ੍ਰਿਫਤਾਰੀ ਤੋਂ ਬਾਅਦ ਕੈਨੇਡੀਅਨ ਨਾਗਰਿਕਾਂ ਨੂੰ ਹਿਰਾਸਤ ਵਿਚ ਲਿਆ ਜਾਣਾ ਬਦਲੇ ਦੀ ਭਾਵਨਾ ਵਜੋਂ ਕੀਤੀ ਗਈ ਕਾਰਵਾਈ ਹੈ|

Leave a Reply

Your email address will not be published. Required fields are marked *