ਹੁਸ਼ਿਆਰਪੁਰ ਵਿੱਚ ਘਰ ਤੇ ਲੁਟੇਰਿਆਂ ਨੇ ਕੀਤਾ ਹਮਲਾ, ਮਹਿਲਾ ਦੀ ਮੌਤ, 3 ਜ਼ਖਮੀ

ਹੁਸ਼ਿਆਰਪੁਰ, 12 ਜੂਨ (ਸ.ਬ.)ਕੁਝ ਸਾਲ ਪਹਿਲਾਂ ਪੰਜਾਬ ਵਿੱਚ ਕਾਲੇ ਕੱਛਿਆਂ ਵਾਲਿਆਂ ਨੇ ਖੂਬ ਆਤੰਕ ਮਚਾਇਆ ਸੀ ਅਤੇ ਹੁਣ ਕੱਛਾ-ਬਨੈਣ ਵਾਲਾ ਗਿਰੋਹ ਸੁਰਖੀਆਂ ਵਿੱਚ ਹੈ| ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਪਿੰਡ ਬ੍ਰਹਮਜੀਤ ਵਿੱਚ ਸਾਹਮਣੇ ਆਇਆ ਹੈ, ਜਿੱਥੇ ਇਸ ਗਿਰੋਹ ਨੇ ਵਿਆਹ ਵਾਲੇ ਘਰ ਵਿੱਚ ਦਾਖਲ ਹੋ ਕੇ ਹਮਲਾ ਬੋਲ ਦਿੱਤਾ ਅਤੇ ਪਰਿਵਾਰ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ|
ਇਸ ਦੌਰਾਨ ਇਕ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ ਅਤੇ 3 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ| ਗੰਭੀਰ ਰੂਪ ਨਾਲ ਜ਼ਖਮੀ ਤਿੰਨੋਂ ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ|

Leave a Reply

Your email address will not be published. Required fields are marked *