ਹੈਤੀ ਵਿੱਚ ਪ੍ਰਦਰਸ਼ਨ ਦੌਰਾਨ 6 ਵਿਅਕਤੀਆਂ ਦੀ ਮੌਤ ਤੇ 5 ਜ਼ਖਮੀ

ਹੈਤੀ, 19 ਨਵੰਬਰ (ਸ.ਬ.) ਵੈਨਜ਼ੁਏਲਾ ਦੀ ਇਕ ਯੋਜਨਾ ਵਿੱਚ ਘੁਟਾਲੇ ਨੂੰ ਲੈ ਕੇ ਹੈਤੀ ਵਿੱਚ ਹੋਏ ਪ੍ਰਦਰਸ਼ਨ ਦੌਰਾਨ 6 ਵਿਕਅਤੀਆਂ ਦੀ ਮੌਤ ਹੋ ਗਈ ਅਤੇ ਘੱਟ ਤੋਂ ਘੱਟ 5 ਜ਼ਖਮੀ ਹੋ ਗਏ| ਇਸ ਯੋਜਨਾ ਤਹਿਤ ਲੋਕਾਂ ਨੂੰ ਤੇਲ ਦੀਆਂ ਕੀਮਤਾਂ ਵਿੱਚ ਸਬਸਿਡੀ ਮਿਲਦੀ ਹੈ| ਰਾਸ਼ਟਰਪਤੀ ਜੋਵੇਨਲ ਮੋਇਸ ਨੇ ਵਿਰੋਧੀ ਸਮੂਹਾਂ ਨਾਲ ਗੱਲਬਾਤ ਦੀ ਅਪੀਲ ਕੀਤੀ ਹੈ, ਜੋ ਭ੍ਰਿਸ਼ਟਾਚਾਰ ਦੀ ਜਾਂਚ ਵਿੱਚ ਅਸਫਲ ਰਹਿਣ ਤੇ ਰਾਸ਼ਟਰਪਤੀ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ|
ਇਸ ਯੋਜਨਾ ਤੇ ਆਏ 3.8 ਅਰਬ ਡਾਲਰ ਦੇ ਖਰਚ ਦੀ ਜਾਂਚ ਦੀ ਮੰਗ ਕਰਦੇ ਹੋਏ ਹਜ਼ਾਰਾਂ ਲੋਕਾਂ ਨੇ ਰਾਜਧਾਨੀ ਵਿੱਚ ਰਾਸ਼ਟਰੀ ਪੈਲਸ ਵੱਲ ਮਾਰਚ ਕੀਤਾ| ਪ੍ਰਦਰਸ਼ਨਕਾਰੀਆਂ ਨੇ ਸੜਕਾਂ ਨੂੰ ਜਾਮ ਲਗਾਇਆਅਤੇ ਟਾਇਰਾਂ ਵਿੱਚ ਅੱਗ ਲਗਾਈ| ਉਨ੍ਹਾਂ ਕਈ ਗੱਡੀਆਂ ਅਤੇ ਬੱਸਾਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ|
ਇਸ ਮਗਰੋਂ ਪੁਲੀਸ ਅਤੇ ਪ੍ਰਦਰਸ਼ਨਕਾਰੀਆਂ ਵਿੱਚ ਝੜਪ ਹੋ ਗਈ| ਹੈਤੀ ਦੀ ਸੈਨੇਟ ਨੇ ਆਪਣੀ ਜਾਂਚ ਵਿੱਚ ਦੋਸ਼ ਲਗਾਇਆ ਕਿ ਸਾਬਕਾ ਰਾਸ਼ਟਰਪਤੀ ਮਿਸ਼ੇਲ ਦੇ ਪ੍ਰਸ਼ਾਸਨ ਦੇ ਘੱਟ ਤੋਂ ਘੱਟ 14 ਸਾਬਕਾ ਅਧਿਕਾਰੀ ਘੁਟਾਲੇ ਵਿੱਚ ਸ਼ਾਮਲ ਸਨ ਪਰ ਕਿਸੇ ਨੂੰ ਵੀ ਦੋਸ਼ੀ ਨਹੀਂ ਠਹਿਰਾਇਆ ਗਿਆ| ਦੇਸ਼ ਭਰ ਵਿੱਚ ਛੋਟੇ ਪੱਧਰ ਤੇ ਕੀਤੇ ਗਏ ਪ੍ਰਦਰਸ਼ਨਾਂ ਵਿੱਚ ਝੜਪਾਂ ਹੋਣ ਦੀਆਂ ਖਬਰਾਂ ਹਨ|

Leave a Reply

Your email address will not be published. Required fields are marked *