ਹੈਤੀ ਸਥਿਤ ਕੈਨੇਡਾ ਦੀ ਅੰਬੈਸੀ ਤੇ ਲੱਗੇ ਕਰੋੜਾਂ ਦੇ ਘਪਲੇ ਦੇ ਦੋਸ਼

ਓਟਾਵਾ, 12 ਜਨਵਰੀ (ਸ.ਬ.) ਹੈਤੀ ਵਿਖੇ ਸਥਿਤ ਕੈਨੇਡੀਅਨ ਅੰਬੈਂਸੀ ਤੇ 1.7 ਮਿਲੀਅਨ ਡਾਲਰ ਯਾਨੀ ਕਿ ਕਰੀਬ 8 ਕਰੋੜ ਦੇ ਘਪਲੇ ਦੇ ਦੋਸ਼ ਲੱਗਣ ਤੋਂ ਬਾਅਦ ਅੰਬੈਂਸੀ ਦੇ 17 ਸਥਾਨਕ ਮੈਂਬਰਾਂ ਨੂੰ ਬਰਖਾਸਤ ਕਰ ਦਿੱਤਾ ਗਿਆ| ਜ਼ਿਕਰਯੋਗ ਹੈ ਕਿ ਇਸ ਅੰਬੈਂਸੀ ਦੇ ਮੈਂਬਰਾਂ ਨੇ 12 ਸਾਲਾਂ ਵਿਚ ਵੱਡੀ ਜਾਅਲਸਾਜ਼ੀ ਨੂੰ ਸਿਰੇ ਚਾੜ੍ਹਿਆ| ਬਰਖਾਸਤ ਕੀਤੇ ਗਏ ਮੈਂਬਰਾਂ ਵਿਚ ਸ਼ਾਮਲ 12 ਲੋਕ ਗਲੋਬਲ ਅਫੇਅਰ ਕੈਨੇਡਾ ਲਈ ਕੰਮ ਕਰਦੇ ਸਨ, ਜਦੋਂ ਕਿ ਪੰਜ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਤਾ ਬਾਰੇ ਮਾਮਲਿਆਂ ਲਈ ਕੰਮ ਕਰਦੇ ਸਨ| ਫਿਲਹਾਲ ਇਨ੍ਹਾਂ ਲੋਕਾਂ ਤੇ ਅਪਰਾਧਕ ਦੋਸ਼ ਨਹੀਂ ਲਗਾਏ ਗਏ ਹਨ| ਇਸ ਮਾਮਲੇ ਵਿਚ ਕੈਨੇਡੀਅਨ ਸਟਾਫ ਦੀ ਸ਼ਮੂਲੀਅਤ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ|
ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਅਲਜੀਰੀਆ, ਨਾਈਜੀਰੀਆ, ਕੀਨੀਆ, ਭਾਰਤ ਅਤੇ ਰੂਸ ਵਿਖੇ ਸਥਿਤ ਕੈਨੇਡੀਅਨ ਅੰਬੈਸੀਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *