ਹੈਦਰਾਬਾਦ ਧਮਾਕਾ: ਅਦਾਲਤ ਨੇ 11 ਸਾਲ ਬਾਅਦ ਸੁਣਾਇਆ ਫੈਸਲਾ, 2 ਦੋਸ਼ੀ ਕਰਾਰ, 2 ਬਰੀ

ਹੈਦਰਾਬਾਦ, 4 ਸਤੰਬਰ (ਸ.ਬ.) ਹੈਦਰਾਬਾਦ ਦੇ ਗੋਕੁਲ ਚਾਟ ਅਤੇ ਲੁੰਬਿਨੀ ਪਾਰਕ ‘ਵਿੱਚ 2007 ਵਿੱਚ ਹੋਏ ਦੋਹਰੇ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਇੱਥੋਂ ਦੀ ਇਕ ਅਦਾਲਤ ਨੇ ਫੈਸਲਾ ਸੁਣਾਇਆ ਹੈ| ਉਨ੍ਹਾਂ ਨੇ 2 ਦੋਸ਼ੀਆਂ ਨੂੰ ਦੋਸ਼ੀ ਠਹਿਰਾਇਆ ਹੈ ਅਤੇ 2 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ| ਸਜ਼ਾ ਉਤੇ ਫੈਸਲਾ ਸੋਮਵਾਰ ਨੂੰ ਸੁਣਾਇਆ ਜਾਵੇਗਾ| ਇਨ੍ਹਾਂ ਦੋਹਰੇ ਬੰਬ ਧਮਾਕਿਆਂ ਵਿੱਚ 44 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 68 ਵਿਅਕਤੀ ਜ਼ਖਮੀ ਹੋ ਗਏ ਸਨ| ਅਡੀਸ਼ਨਲ ਮੈਟ੍ਰੋਪੋਲੀਟਨ ਸੈਸ਼ਨ ਜੱਜ ਟੀ ਸ਼੍ਰੀਨਿਵਾਸ ਰਾਵ ਨੇ 27 ਅਗਸਤ ਨੂੰ ਮਾਮਲੇ ਵਿਚ ਫੈਸਲਾ ਚਾਰ ਸਤੰਬਰ ਤੱਕ ਟਾਲ ਦਿੱਤਾ ਸੀ| ਤੇਲੰਗਾਨਾ ਪੁਲੀਸ ਦੀ ਕਾਉਂਟਰ ਇੰਟੈਲੀਜੈਂਸ ਬਰਾਂਚ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ| ਇਹ ਸਾਰੇ ਇੰਡੀਅਨ ਮੁਜਾਹਿਦੀਨ ਦੇ ਕਥਿਤ ਅੱਤਵਾਦੀ ਸਨ|
ਏਜੰਸੀ ਨੇ ਪੰਜਾਂ ਮੁਲਜ਼ਮਾਂ ਵਿਰੁੱਧ ਚਾਰ ਦੋਸ਼- ਪੱਤਰ ਦਾਇਰ ਕੀਤੇ ਸਨ ਅਤੇ ਦੋ ਫਰਾਰ ਮੁਲਜ਼ਮਾਂ ਰਿਆਜ਼ ਭਟਕਲ ਅਤੇ ਇਕਬਾਲ ਭਟਕਲ ਨੂੰ ਵੀ ਨਾਮਜ਼ਦ ਕੀਤਾ ਸੀ| ਗ੍ਰਿਫਤਾਰ ਮੁਲਜ਼ਮਾਂ- ਮੁਹੰਮਦ ਅਕਬਰ ਇਸਮਾਈਲ ਚੌਧਰੀ, ਅਨੀਕ ਸ਼ਫੀਕ ਸਈਦ, ਫਾਰੂਕ ਸ਼ਾਰਫੂਦੀਨ ਤਰਕਸ਼, ਮੁਹੰਮਦ ਸਾਦਿਕ ਇਸਰਾਰ ਅਹਿਮਦ ਸ਼ੇਖ ਅਤੇ ਤਾਰਿਕ ਅੰਜੁਮ ਨੂੰ 27 ਅਗਸਤ ਨੂੰ ਚੇਰਲਾਪੱਲੀ ਕੇਂਦਰੀ ਜੇਲ ਵਿਚੋਂ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ ਸੀ, ਜਿਥੇ ਉਹ ਇਸ ਵੇਲੇ ਕੈਦ ਵਿਚ ਹਨ|

Leave a Reply

Your email address will not be published. Required fields are marked *