ਹੈਰੋਇਨ ਸਮੇਤ 2 ਵਿਅਕਤੀ ਕਾਬੂ

ਐਸ ਏ ਐਸ ਨਗਰ, 30 ਨਵੰਬਰ (ਸ.ਬ.) ਐਸ ਟੀ ਐਫ ਵੱਲੋਂ ਨਸ਼ਾ ਤਸਕਰੀ ਵਿਰੁੱਧ ਚਲਾਈ ਗਈ ਮੁਹਿੰਮ ਦੌਰਾਨ ਐਸ ਟੀ ਐਫ ਜਿਲ੍ਹਾ ਐਸ ਏ ਐਸ ਨਗਰ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ 2 ਵਿਅਕਤੀਆਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ|
ਪਹਿਲੇ ਮਾਮਲੇ ਵਿੱਚ ਐਸ ਟੀ ਐਫ ਰੂਪਨਗਰ ਦੀ ਟੀਮ ਨੇ ਪਟਵਾਰ ਖਾਨਾ ਚੌਂਕ ਰੂਪਨਗਰ ਵਿਖੇ ਨਾਕੇਬੰਦੀ ਦੌਰਾਨ ਕ੍ਰਾਂਤੀ ਸੈਣੀ ਵਾਸੀ ਰੂਪਨਗਰ ਨੂੰ ਸਕੋਡਾ ਗੱਡੀ ਸਮੇਤ ਕਾਬੂ ਕਰਕੇ12 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ|
ਦੂਜੇ ਮਾਮਲੇ ਵਿੱਚ ਐਸ ਟੀ ਐਫ, ਐਸ ਏ ਐਸ ਨਗਰ ਦੀ ਟੀਮ ਨੇ ਲੋਕਲ ਪੁਲੀਸ ਨੂੰ ਲੈ ਕੇ ਗੁਪਤ ਸੂਚਨਾ ਦੇ ਆਧਾਰ ਤੇ ਸੀ ਜੀ ਸੀ ਝੰਜੇੜੀ ਕਾਲਜ ਨੇੜੇ ਨਾਕੇਬੰਦੀ ਦੌਰਾਨ ਜਸ਼ਨਦੀਪ ਸਿੰਘ ਵਾਸੀ ਖਰੜ ਨੂੰ 25 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ| ਇਸ ਸਬੰਧੀ ਪੁਲੀਸ ਨੇ ਥਾਣਾ ਰੂਪਨਗਰ ਅਤੇ ਥਾਣਾ ਖਰੜ ਵਿਖੇ ਐਨ ਡੀ ਪੀ ਐਸ ਐਕਟ ਦੀ ਧਾਰਾ 21/61-85 ਅਧੀਨ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਹਨ|

Leave a Reply

Your email address will not be published. Required fields are marked *