ਹੈਲਪਿੰਗ ਹੈਪਲੈਸ ਦੀ ਮਦਦ ਨਾਲ ਜਗਜੀਤ ਦੀ ਮ੍ਰਿਤਕ ਦੇਹ ਸਾਊਦੀ ਅਰਬ ਤੋਂ ਪੰਜਾਬ ਪਹੁੰਚੀ

ਐਸ ਏ ਐਸ ਨਗਰ, 11 ਜੁਲਾਈ (ਸ.ਬ.) ਸਮਾਜਸੇਵੀ ਸੰਸਥਾ ਹੈਲਪਿੰਗ ਹੈਪਲੈਸ ਦੇ ਯਤਨਾਂ ਸਦਕਾ ਜਗਜੀਤ ਦੀ ਮ੍ਰਿਤਕ ਦੇਹ ਸਾਊਦੀ ਅਰਬ ਤੋਂ ਉਸਦੇ ਪਰਿਵਾਰ ਕੋਲ ਪੰਜਾਬ ਲਿਆਂਦੀ ਜਾ ਸਕੀ ਹੈ|
ਸੰਸਥਾ ਦੀ ਪ੍ਰਧਾਨ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਦੱਸਿਆ ਕਿ ਜਗਜੀਤ ਸਿੰਘ ਸਾਊਦੀ ਅਰਬ ਵਿਚ ਕੰਮ ਕਰਨ ਗਿਆ ਸੀ, ਉੱਥੇ ਉਹ ਬਿਮਾਰ ਹੋ ਗਿਆ ਤੇ ਉਸ ਦੀਆਂ ਲੱਤਾਂ ਕੰਮ ਕਰਨ ਤੋਂ ਹਟ ਗਈਆਂ| ਜਿਸ ਕੰਪਨੀ ਵਿੱਚ ਉਹ ਕੰਮ ਕਰਦਾ ਸੀ, ਉਸ ਕੰਪਨੀ ਨੇ ਉਸਦੀ ਕੋਈ ਵੀ ਮਦਦ ਨਹੀਂ ਕੀਤੀ| ਫਿਰ ਜਗਜੀਤ ਸਿੰਘ ਦੇ ਪਰਿਵਾਰ ਨੇ ਉਹਨਾਂ ਦੀ ਸੰਸਥਾ ਨਾਲ ਸੰਪਰਕ ਕੀਤਾ| ਸੰਸਥਾ ਨੇ ਸਾਊਦੀ ਅਰਬ ਵਿੱਚ ਭਾਰਤੀ ਰਾਜਦੂਤ ਨੂਰ ਰਹਿਮਾਨ ਸ਼ੇਖ ਨਾਲ ਸੰਪਰਕ ਕੀਤਾ ਅਤੇ ਉਹਨਾਂ ਦੀ ਮਦਦ ਨਾਲ ਜਗਜੀਤ ਸਿੰਘ ਨੂੰ ਵਾਪਸ ਪੰਜਾਬ ਆਉਣ ਲਈ ਐਗਜਿਟ ਵੀਜਾ ਦੇ ਦਿੱਤਾ ਗਿਆ| ਉਸਦੀ ਵਾਪਸ ਆਉਣ ਦੀ ਟਿਕਟ 13 ਜੂਨ ਨੂੰ ਕਰਵਾ ਦਿੱਤੀ ਸੀ ਪਰ 12 ਜੂਨ ਨੂੰ ਹਾਲਤ ਜਿਆਦਾ ਖਰਾਬ ਹੋਣ ਕਾਰਨ ਜਗਜੀਤ ਸਿੰਘ ਦੀ ਉੱਥੇ ਹੀ ਮੌਤ ਹੋ ਗਈ| ਉਸਤੋਂ ਬਾਅਦ ਕੰਪਨੀ ਨੇ ਹਸਪਤਾਲ ਦਾ ਬਿਲ ਅਤੇ ਮ੍ਰਿਤਕ ਦੇਹ ਪੰਜਾਬ ਭੇਜਣ ਦਾ ਖਰਚਾ ਦੇਣ ਤੋਂ ਇਨਕਾਰ ਕਰ ਦਿੱਤਾ| ਸੰਸਥਾ ਨੇ ਫਿਰ ਭਾਰਤੀ ਅੰਬੈਸੀ ਦੇ ਸੀਨੀਅਰ ਅਫਸਰ ਰਾਜ ਕੁਮਾਰ ਨਾਲ ਰਾਬਤਾ ਕਾਇਮ ਕੀਤਾ ਤਾਂ ਉਹਨਾਂ ਨੇ ਕੰਪਨੀ ਉਪਰ ਦਬਾਓ ਬਣਾ ਕੇ ਕੰਪਨੀ ਨੂੰ ਜਗਜੀਤ ਦੀ ਮ੍ਰਿਤਕ ਦੇਹ ਪੰਜਾਬ ਭੇਜਣ ਲਈ ਖਰਚਾ ਦੇਣ ਲਈ ਮਨਾ ਲਿਆ, ਜਿਸ ਤੋਂ ਬਾਅਦ ਜਗਜੀਤ ਸਿੰਘ ਦੀ ਮ੍ਰਿਤਕ ਦੇਹ ਪੰਜਾਬ ਉਸਦੇ ਪਰਿਵਾਰ ਕੋਲ ਪਹੁੰਚ ਸਕੀ|
ਇਸ ਮੌਕੇ ਸੰਸਥਾ ਦੇ ਸਕੱਤਰ ਕੁਲਦੀਪ ਸਿੰਘ ਬੈਰੋਂਪੁਰ ਅਤੇ ਮਂੈਬਰ ਹਰਨੇਕ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *