ਹੈਲਪਿੰਗ ਹੈਪਲੈਸ ਸੰਸਥਾ ਦੀ ਮਦਦ ਨਾਲ ਦਮਾਮ ਜੇਲ ਵਿਚੋਂ ਘਰ ਪਰਤਿਆ ਸੁਖਦੇਵ ਸਿੰਘ

ਐਸ ਏ ਐਸ ਨਗਰ,15 ਫਰਵਰੀ ( ਸ.ਬ.) ਹੈਲਪਿੰਡ ਹੈਪਲੈਸ ਸੰਸਥਾ ਦੀ  ਸੰਚਾਲਕ ਅਤੇ ਜਿਲਾ ਯੋਜਨਾ ਕਮੇਟੀ ਮੁਹਾਲੀ ਦੀ ਸਾਬਕਾ ਚੇਅਰਮੈਨ ਬੀਬੀ ਅਮਨਜੋਤ ਕੌਰ ਰਾਮੂੰਵਾਲੀਆ ਨੇ ਦਾਅਵਾ ਕੀਤਾ ਹੈ ਕਿ  ਉਹਨਾਂ ਦੀ ਸੰਸਥਾ ਦੀ ਮਦਦ ਨਾਲ ਸਾਊਧੀ ਅਰਬ ਦੀ ਦਮਾਮ ਜੇਲ ਵਿਚ ਬੰਦ ਸੁਖਦੇਵ ਸਿੰਘ ਆਪਣੇ ਘਰ ਪਰਤ ਆਇਆ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਬੀ ਰਾਮੂੰਵਾਲੀਆ ਨੇ ਕਿਹਾ ਕਿ 29 ਸਾਲਾ ਸੁਖਦੇਵ ਸਿੰਘ 2014 ਵਿਚ ਸਾਊਧੀ ਅਰਬ ਵਿਚ ਗਿਆ ਸੀ, ਕੁਝ ਮਹੀਨੇ ਕੰਮ ਕਰਨ ਤੋਂ ਬਾਅਦ ਉਸਦੀ ਕੰਪਨੀ ਨੇ ਉਸਨੂੰ ਤਨਖਾਹ ਦੇਣੀ ਬੰਦ ਕਰ ਦਿਤੀ ਤੇ ਉਸ ਨੂੰ ਤੰਗ ਕਰਨ ਲੱਗ ਪਏ , ਜਦੋਂ ਸੁਖਦੇਵ ਸਿੰਘ ਨੇ ਆਪਣੀ ਤਨਖਾਹ ਮੰਗੀ ਤਾਂ ਕੰਪਨੀ ਦੇ ਮਾਲਕ ਨੇ ਉਸ ਉਪਰ ਇਕ ਮੁਕਦਮਾ ਦਰਜ ਕਰਵਾ ਕੇ ਉਸ ਨੁੰ ਜੇਲ ਵਿਚ ਭਿਜਵਾ ਦਿਤਾ| ਉਸ ਨੂੰ ਪੰਜ ਮਹੀਨੇ ਦੀ ਸਜਾ ਹੋਈ ਪਰ ਸਜਾ ਪੂਰੀ ਹੋਣ ਤੋਂ ਬਾਅਦ ਵੀ ਉਸ ਨੂੰ ਰਿਹਾਆ ਨਹੀਂ ਕੀਤਾ ਜਾ ਰਿਹਾ ਸੀ| ਫਿਰ ਸੁਖਦੇਵ ਸਿੰਘ ਦੇ ਪੰਜਾਬ ਵਿਚ ਰਹਿੰਦੇ ਮਾਤਾ ਅਤੇ ਭੈਣ ਸੁਖਵਿੰਦਰ ਕੌਰ ਉਹਨਾਂ ( ਬੀਬੀ ਰਾਮੂੰਵਾਲੀਆ) ਨੂੰ ਮਿਲੇ|
ਬੀਬੀ ਰਾਮੂੰਵਾਲੀਆ ਨੇ ਦਸਿਆ ਕਿ ਉਹਨਾਂ ਨੇ ਇਸ ਸਬੰਧੀ ਸਾਊਧੀ ਅਰਬ ਦੇ ਭਾਰਤੀ ਰਾਜਦੂਤ ਨਾਲ ਸੰਪਰਕ ਕੀਤਾ ਅਤੇ ਸੰਸਥਾ ਦੀਆਂ ਕੋਸਿਸਾਂ ਨਾਲ ਸੁਖਦੇਵ ਸਿੰਘ ਆਪਣੇ ਘਰ ਪਰਤ ਆਇਆ| ਪਰ ਸੁਖਦੇਵ ਸਿੰਘ ਦੇ ਘਰ ਪਹੁੰਚਣ ਤੋਂ ਪਹਿਲਾਂ ਹੀ ਉਸਦੇ ਮਾਤਾ ਜੀ ਦਾ ਦੇਹਾਂਤ ਹੋ ਗਿਆ, ਤੇ ਸੁਖਦੇਵ ਸਿੰਘ ਆਪਣੀ ਮਾਤਾ ਦੀਆਂ ਅੰਤਿਮ ਰਸਮਾਂ ਵਿਚ ਹੀ  ਸ਼ਾਮਿਲ ਹੋ ਸਕਿਆ|
ਇਸ ਮੌਕੇ ਸੁਖਦੇਵ ਸਿੰਘ ਅਤੇ ਉਸਦੀ ਭੈਣ ਸੁਖਵਿੰਦਰ ਕੌਰ,ਅਰਵਿੰਦਰ ਸਿੰਘ ਭੁੱਲਰ, ਕੁਲਦੀਪ ਸਿੰਘ ਬੈਰੋਂਪੁਰ, ਇਛਪ੍ਰੀਤ ਸਿੰਘ ਵਿਕੀ, ਸਿਵ ਕੁਮਾਰ ਵੀ ਮੌਜੂਦ ਸਨ|

Leave a Reply

Your email address will not be published. Required fields are marked *