ਹੈਲਪਿੰਗ ਹੋਪਲੈਸ ਦੀ ਮਦਦ ਨਾਲ 19 ਪੰਜਾਬੀ ਨੌਜਵਾਨ ਸਾਊਦੀ ਅਰਬ ਤੋਂ ਵਾਪਸ ਭਾਰਤ ਪਹੁੰਚੇ: ਬੀਬੀ ਰਾਮੂੰਵਾਲੀਆ

ਜਲੰਧਰ, 28 ਦਸੰਬਰ (ਸ.ਬ.) ਹੈਲਪਿੰਗ ਹੋਪਲੈਸ ਸੰਸਥਾ ਚਲਾ ਰਹੀ ਬੀਬੀ ਅਮਨਜੋਤ ਕੌਰ ਰਾਮੂੰਵਾਲੀਆ  ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਮੁਹਾਲੀ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਸੰਸਥਾਂ ਦੀ ਮਦਦ ਨਾਲ ਸਾਊਦੀ ਅਰਬ ਵਿਚ ਫਸੇ 19 ਪੰਜਾਬੀ ਨੌਜਵਾਨਾਂ ਨੂੰ ਵਾਪਸ ਉਨ੍ਹਾਂ ਦੇ ਘਰ ਲਿਆਂਦਾ ਗਿਆ ਹੈ|
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਰਾਮੂੰਵਾਲੀਆ ਨੇ ਕਿਹਾ ਕਿ ਸਾਊਦੀ ਅਰਬ ਵਿੱਚ ਉਹਨਾਂ ਨੌਜਵਾਨਾਂ ਨਾਲ ਬਹੁਤ ਹੀ ਮਾੜਾ ਸਲੂਕ ਕੀਤਾ ਜਾਂਦਾ ਸੀ| ਪਹਿਲਾਂ ਉਹਨਾਂ ਤੋਂ ਕੰਮ ਕਰਵਾਇਆ ਜਾਂਦਾ ਸੀ ਤੇ ਕੰਮ ਦੇ ਬਣਦੇ ਪੈਸੇ ਨਹੀਂ ਦਿੱਤੇ ਜਾਂਦੇ ਸਨ| ਫਿਰ ਜਦੋਂ ਉਹਨਾਂ ਨੇ ਪੈਸੇ ਦੀ ਮੰਗ ਕੀਤੀ ਤਾਂ ਉੁਹਨਾਂ ਸਾਰਿਆਂ ਨੂੰ ਦੂਰ ਇੱਕ ਫਾਰਮ ਵਿੱਚ ਕੈਦ ਕਰ ਲਿਆ| ਤੇ ਫਿਰ ਉਹਨਾਂ ਤੋਂ ਫਾਰਮ ਤੇ ਕੰਮ ਕਰਵਾਇਆ ਜਾਂਦਾ ਸੀ ਤੇ ਜਦੋਂ ਉਹਨਾਂ ਕੰਮ ਦੇ ਪੈਸਿਆਂ ਦੀ ਮੰਗ ਕੀਤੀ  ਤਾਂ ਉਹਨਾਂ ਦੇ ਮਾਲਕ ਨੇ ਉਹਨਾਂ ਨੂੰ ਖਾਣਾ ਵੀ ਦੇਣਾ ਬੰਦ ਕਰ ਦਿੱਤਾ| ਸਾਰਿਆਂ  ਨੂੰ ਇੱਕ ਕਮਰੇ ਵਿੱਚ ਹੀ ਰੱਖਿਆ ਹੋਇਆ ਸੀ|
ਬੀਬੀ ਰਾਮੂੰਵਾਲੀਆ ਨੇ ਕਿਹਾ ਕਿ ਜਸਵਿੰਦਰ ਸਿੰਘ ਤੇ ਉਹਨਾਂ ਦੇ ਨਾਲ ਸਾਰੇ ਲੜਕਿਆਂ ਦੇ ਮਾਪੇ ਉਹਨਾਂ ਨੂੰ ਆ ਕੇ ਮਿਲੇਅਤੇ ਸਾਰੇ ਹਾਲਾਤ ਦੱਸੇ| ਫਿਰ ਅਸੀਂ ਉਹਨਾਂ ਲੜਕਿਆਂ ਨਾਲ  ਫੋਨ ਤੇ ਗੱਲ ਕੀਤੀ| ਫਿਰ ਸਾਊਦੀ ਅਰਬ ਦੇ ਰਾਜਦੂਤ ਨਾਲ ਗੱਲ ਕੀਤੀ| ਤੇ ਭਾਰਤੀ ਰਾਜਦੂਤ ਅਹਿਮਦ ਜਾਵੇਦ ਨੂੰ ਚਿੱਠੀ ਲਿਖੀ ਤੇ ਉਹ ਨਾਲ ਫੋਨ ਤੇ ਲਗਾਤਾਰ ਗੱਲ ਕਰਦੇ ਰਹੇ| ਫਿਰ ਅੰਬੈਸੀ ਦੀ ਇੱਕ ਟੀਮ ਜਾ ਕੇ ਲੜਕਿਆਂ ਨੂੰ ਮਿਲੀ ਜਿਸ ਨਾਲ ਉਹਨਾਂ ਦਾ ਰਹਿਣ ਸਹਿਣ ਕੁੱਝ ਸੌਖਾ ਹੋ ਗਿਆ ਅਤੇ ਖਾਣ ਪੀਣ ਮਿਲਣ ਲੱਗਾ| ਬੀਬੀ ਰਾਮੂੰਵਾਲੀਆ ਨੇ ਦੱਸਿਆ ਕਿ ਜਗਦੇਵ ਸਿੰਘ ਨਾ ਦੇ ਲੜਕੇ ਨਾਲ ਫੋਨ ਤੇ ਉਹਨਾਂ ਦੀ ਗੱਲਬਾਤ ਲਗਾਤਾਰ ਹੁੰਦੀ ਰਹਿੰਦੀ ਸੀ| ਜਗਦੇਵ ਸਿੰਘ ਨੇ ਦੱਸਿਆ ਕਿ ਉਹ ਬੀਬੀ ਰਾਮੂੰਵਾਲੀਆ ਦੇ ਉਦਮਾ ਸਦਕਾ ਆਪਣੇ ਘਰ ਪਹੁੰਚੇ ਹਨ| ਸਾਊਦੀ ਅਰਬ ਤੋਂ ਵਾਪਿਸ ਆਏ ਲੜਕਿਆਂ ਦੇ ਨਾਮ ਸਨਵਿੰਦਰ ਸਿੰਘ, ਸੰਨਦੀਪ ਸਿੰਘ, ਰੇਸਮ ਸਿੰਘ, ਓਮਰਾਜ, ਜਗਦੇਵ ਸਿੰਘ ਸਿੰਧੂ, ਰਣਜੀਤ ਸਿੰਘ, ਸੁੱਖਚੈਨ ਸਿੰਘ, ਸੁੱਖਮਿੰਦਰ ਸਿੰਘ, ਜਗਸੀਰ ਸਿੰਘ, ਸਿੰਦਰਪਾਲ ਸਿੰਘ, ਨਿਸਾਨ ਸਿੰਘ, ਕੇਵਲ ਸਿੰਘ, ਸੁੱਖਬੰਤ ਸਿੰਘ, ਗੁਰਮੀੰਤ ਸਿੰਘ, ਗੁਰਪਿੰਦਰ ਸਿੰਘ, ਜਸਵੀਰ ਸਿੰਘ, ਗੁਰਮੀਤ ਸਿੰਘ, ਜਸਵੰਤ ਸਿੰਘ ਤੇ ਹਰਦੇਵ ਸਿੰਘ ਹਨ|  ਇਸ ਮੌਕੇ ਸ: ਅਰਵਿੰਦਰ ਸਿੰਘ ਭੁੱਲਰ ਸੈਕਟਰੀ (ਹੈਲਪਿੰਗ ਹੈਪਲੈਸ), ਸ: ਕੁਲਦੀਪ ਸਿੰਘ ਮੈਬਰ ਬੈਰੋਪੁਰ (ਹੈਲਪਿੰਗ ਹੈਪਲੈਸ) ਸ: ਇਛਪ੍ਰੀਤ ਸਿਘ ਵਿਕੀ, ਸ:ਦੀਪਇੰਦਰ ਸਿੰਘ ਆਕਲੀਆ, ਸ: ਮਨਜੀਤ  ਸਿੰਘ ਸੇਠੀ, ਸ: ਜਸਵਿੰਦਰ ਸਿੰਘ, ਸ: ਸੁਖਦੇਵ ਸਿੰਘ ਆਦਿ ਹਾਜਰ ਸਨ|

Leave a Reply

Your email address will not be published. Required fields are marked *